ਦਿਨ-ਰਾਤ ਇਕ ਕਰਕੇ ਪਿਓ ਨੇ ਕੀਤੀ ਮਿਹਨਤ, ਪੁੱਤ ਨੇ ਵਕਾਲਤ ਦੀ ਪੜ੍ਹਾਈ ਕਰਕੇ ਮੋੜਿਆ ਮਿਹਨਤ ਦਾ ਮੁੱਲ
ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਕੋਈ ਵੀ ਕੰਮ ਕਰਨ ਤੋਂ ਨਹੀਂ ਕੀਤਾ ਗੁਰੇਜ਼
ਮਾਨਸਾ (ਪਰਦੀਪ ਰਾਣ) ਕਹਿੰਦੇ ਹਨ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਸਫਲਤਾ ਉਸਦੇ ਕਦਮ ਚੁੰਮਦੀ ਹੈ। ਅਜਿਹਾ ਹੀ ਕਰ ਵਿਖਾਇਆ ਮਾਨਸਾ ਦੇ ਆਟੋ ਚਾਲਕ ਪ੍ਰਸ਼ੋਤਮ ਦਾਸ ਨੇ। ਚਾਲਕ (Father works hard day and night, son pays back for studying law) ਪ੍ਰਸ਼ੋਤਮ ਦਾਸ ਨੇ ਕੜੀ ਮਿਹਨਤ ਮੁਸ਼ੱਕਤ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਤਾਂ ਕੀਤਾ ਹੀ ਨਾਲ ਹੀ ਆਪਣੇ ਲੜਕੇ ਨੂੰ ਵਕਾਲਤ ਦੀ ਪੜ੍ਹਾਈ ਕਰਵਾਈ।
ਪਰਸ਼ੋਤਮ ਨੇ ਕੜੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਵਾ ਕੇ ਉੱਚੇ ਮੁਕਾਮ ਤੇ (Father works hard day and night, son pays back for studying law) ਪਹੁੰਚਾਉਣ ਦਾ ਬੀੜਾ ਚੁੱਕਿਆ ਹੈ । ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਰਸ਼ੋਤਮ ਦਾਸ ਨੇ ਦੱਸਿਆ ਕਿ ਉਹ ਵਾਲਮੀਕ ਸਮਾਜ ਨਾਲ ਸਬੰਧ ਰੱਖਦਾ ਹੈ ਪਰ ਉਸ ਨੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਕੋਈ ਵੀ ਕੰਮ ਕਰਨ ਤੋਂ ਗੁਰੇਜ਼ ਨਹੀਂ ਕੀਤਾ।
ਗਰਮੀ ਸਰਦੀ ਦੀ ਪਰਵਾਹ ਨਾ ਕਰਦਿਆਂ ਦਿਨ ਰਾਤ (Father works hard day and night, son pays back for studying law) ਆਟੋ ਚਲਾ ਕੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਨਾਲ-ਨਾਲ ਆਪਣੇ ਲੜਕੇ ਨੂੰ ਵਕਾਲਤ ਦੀ ਸਿੱਖਿਆ ਪ੍ਰਾਪਤ ਕਰਵਾਈ।
ਉਨ੍ਹਾਂ ਕਿਹਾ ਕਿ ਮਿਹਨਤ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਜ਼ਰੂਰੀ ਨਹੀਂ ਕਿ ਵੱਡੇ ਘਰਾਣਿਆਂ ਦੇ ਬੱਚੇ ਹੀ ਵਕੀਲ ਬਣ ਸਕਦੇ ਹਨ। ਦੂਸਰੇ ਪਾਸੇ ਪਿਤਾ ਦੀ ਮਿਹਨਤ ਤੋਂ ਪ੍ਰੇਰਿਤ ਲੜਕੇ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਸਖਤ ਮਿਹਨਤ ਕਰਦੇ ਦੇਖਿਆ ਜਿਸ ਕਾਰਨ ਉਸ ਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਮਿਲਿਆ।
ਉਸ ਨੇ ਕਿਹਾ ਕਿ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਤੋਂ (Father works hard day and night, son pays back for studying law) ਬਾਅਦ ਬਾਰ ਕੌਂਸਲ ਦਾ ਪੇਪਰ ਵੀ ਪਾਸ ਕਰ ਲਿਆ ਹੈ ਪਰ ਜਦੋਂ ਤਕ ਸਰਕਾਰੀ ਵਕੀਲ ਨਹੀਂ ਬਣ ਜਾਂਦਾ ਉਦੋਂ ਤਕ ਮੇਰੇ ਪਿਤਾ ਦਾ ਸੁਪਨਾ ਅਧੂਰਾ ਹੈ। ਉਸ ਨੇ ਕਿਹਾ ਕਿ ਉੱਚਾ ਮੁਕਾਮ ਪ੍ਰਾਪਤ ਕਰਨ ਲਈ ਹੌਸਲਾ ਵੱਡਾ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ ।