ਜਲੰਧਰ 'ਚ ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਵਪਾਰੀ ਤੋਂ ਲੁੱਟੇ 10 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ

photo

 

ਜਲੰਧਰ: ਪੰਜਾਬ ਵਿਚ ਚੋਰਾਂ ਦੇਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ-ਦਿਹਾੜੇ ਚੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਸੈਂਟਰਲ ਟਾਊਨ ’ਚੋਂ ਸਾਹਮਣੇ ਆਇਆ ਹੈ, ਜਿੱਥੇ ਗੀਤਾ ਮੰਦਿਰ ਵਾਲੀ ਗਲੀ ’ਚੋਂ ਚੋਰ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। 

 

 

ਜਾਣਕਾਰੀ ਮੁਤਾਬਕ ਤੇਲ ਕਾਰੋਬਾਰੀ ਪੰਕਜ ਮਾਟਾ ਨੇ ਪੈਸੇ ਦੇਣ ਲਈ ਹੋਰ ਕਾਰੋਬਾਰੀ ਨੂੰ ਬੁਲਾਇਆ ਸੀ, ਜਿਵੇਂ ਹੀ ਉਸ ਨੇ ਪੈਸਿਆਂ ਵਾਲਾ ਪੈਕੇਟ ਫੜਾਇਆ ਤਾਂ ਦੂਰ ਖੜ੍ਹਾ ਵਿਅਕਤੀ ਪੈਦਲ ਆਇਆ ਅਤੇ ਪੈਸਿਆਂ ਵਾਲਾ ਪੈਕੇਟ ਖੋਹ ਕੇ ਅੱਗੇ ਜਾ ਕੇ ਮੋਟਰਸਾਈਕਲ ’ਤੇ ਬੈਠ ਫਰਾਰ ਹੋ ਗਿਆ। 

 

ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਸੋਹੇਲ ਹੋਰ ਅਧਿਕਾਰੀਆਂ ਸਮੇਤ ਪਹੁੰਚੇ। ਫਿਲਹਾਲ ਪੁਲਿਸ  ਮਾਮਲੇ ਦੀ ਜਾਂਚ ਕਰ ਰਹੀ ਹੈ।