ਪਿਓ-ਧੀ ਦੀ ਜੋੜੀ ਨੇ ਰਚਿਆ ਇਤਿਹਾਸ: ਹਵਾਈ ਫ਼ੌਜ ’ਚ ਪਹਿਲੀ ਵਾਰ ਇਕੱਠਿਆਂ ਉਡਾਇਆ ਲੜਾਕੂ ਜਹਾਜ਼

ਏਜੰਸੀ

ਖ਼ਬਰਾਂ, ਪੰਜਾਬ

ਇਹ ਇਕ ਮਿਸ਼ਨ ਸੀ ਜਿੱਥੇ ਏਅਰ ਕਮੋਡੋਰ ਸੰਜੇ ਸ਼ਰਮਾ ਅਤੇ ਫਲਾਇੰਗ ਅਫਸਰ ਅਨੰਨਿਆ ਸ਼ਰਮਾ ਸਿਰਫ਼ ਇਕ ਪਿਤਾ ਅਤੇ ਧੀ ਨਹੀਂ ਸਨ। ਉਹ ਸਾਥੀ ਵੀ ਸਨ

Fighter pilot father-daughter 1st in Indian military aviation to fly in formation

 

ਨਵੀਂ ਦਿੱਲੀ: ਇਕ ਪਿਤਾ ਲਈ ਸਭ ਤੋਂ ਮਾਣ ਵਾਲਾ ਪਲ ਹੁੰਦਾ ਹੈ ਜਦੋਂ ਉਸ ਦਾ ਬੱਚਾ ਕੋਈ ਮਹਾਨ ਅਤੇ ਚੰਗਾ ਕੰਮ ਕਰਦਾ ਹੈ। ਅਜਿਹੀ ਹੀ ਇਕ ਪ੍ਰਾਪਤੀ ਮੰਗਲਵਾਰ ਨੂੰ ਸਭ ਦੇ ਸਾਹਮਣੇ ਆਈ, ਇਸ ਪ੍ਰਾਪਤੀ 'ਤੇ ਸਿਰਫ ਪਿਤਾ ਹੀ ਨਹੀਂ ਪੂਰੇ ਦੇਸ਼ ਨੂੰ ਮਾਣ ਹੋ ਰਿਹਾ ਹੈ। ਪਿਉ-ਧੀ ਦੀ ਜੋੜੀ ਨੇ ਇਤਿਹਾਸ ਰਚ ਦਿੱਤਾ ਹੈ। ਹਵਾਈ ਸੈਨਾ ਦੀ ਇਕ ਰੀਲੀਜ਼ ਅਨੁਸਾਰ ਏਅਰ ਕਮੋਡੋਰ ਸੰਜੇ ਸ਼ਰਮਾ ਅਤੇ ਉਸ ਦੀ ਧੀ ਫਲਾਇੰਗ ਅਫਸਰ ਅਨੰਨਿਆ ਸ਼ਰਮਾ ਨੇ ਕਰਨਾਟਕ ਦੇ ਬੀਦਰ ਵਿਚ ਇਕ ਹਾਕ-132 ਜਹਾਜ਼ ਵਿਚ ਇਕੱਠੇ ਉਡਾਣ ਭਰੀ।

Fighter pilot father-daughter 1st in Indian military aviation to fly in formation

ਫਲਾਈਟ ਨੇ 30 ਮਈ ਨੂੰ ਉਡਾਣ ਭਰੀ ਸੀ। ਇਹ ਪਲ ਭਾਰਤੀ ਹਵਾਈ ਸੈਨਾ ਦੇ ਸੁਨਹਿਰੀ ਇਤਿਹਾਸ ਵਿਚ ਹਮੇਸ਼ਾ ਲਈ ਕੈਦ ਹੋ ਗਿਆ ਹੈ, ਜੋ ਆਉਣ ਵਾਲੇ ਸਮੇਂ ਵਿਚ ਹਰ ਕੋਈ ਮਾਣ ਮਹਿਸੂਸ ਕਰੇਗਾ। ਏਅਰ ਕਮੋਡੋਰ ਸੰਜੇ ਸ਼ਰਮਾ ਅਤੇ ਉਹਨਾਂ ਦੀ ਧੀ ਫਲਾਇੰਗ ਅਫਸਰ ਅਨੰਨਿਆ ਸ਼ਰਮਾ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਹ ਜੋੜੀ ਲੜਾਕੂ ਜਹਾਜ਼ ਦੇ ਸਾਹਮਣੇ ਖੜ੍ਹੀ ਹੈ। ਇਸ ਤਸਵੀਰ ਵਿਚ ਪਿਤਾ ਅਤੇ ਧੀ ਦੋਹਾਂ ਦੇ ਚਿਹਰਿਆਂ 'ਤੇ ਹਰ ਕੋਈ ਖੁਸ਼ੀ ਦੇਖ ਸਕਦਾ ਹੈ।

Fighter pilot father-daughter 1st in Indian military aviation to fly in formation

ਹਵਾਈ ਸੈਨਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰ ਕਮੋਡੋਰ ਸੰਜੇ ਸ਼ਰਮਾ ਅਤੇ ਉਹਨਾਂ ਦੀ ਧੀ ਫਲਾਇੰਗ ਅਫਸਰ ਅਨੰਨਿਆ ਸ਼ਰਮਾ ਨੇ 30 ਮਈ ਨੂੰ ਕਰਨਾਟਕ ਦੇ ਬੀਦਰ ਵਿਚ ਇਕ ਲੜਾਕੂ ਜਹਾਜ਼ ਉਡਾਇਆ ਸੀ। ਹਵਾਈ ਸੈਨਾ ਨੇ ਆਪਣੇ ਬਿਆਨ 'ਚ ਕਿਹਾ, 'ਭਾਰਤੀ ਹਵਾਈ ਸੈਨਾ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਪਿਤਾ ਅਤੇ ਉਸ ਦੀ ਬੇਟੀ ਨੇ ਇਕ ਮਿਸ਼ਨ ਲਈ ਇਕੋ ਲੜਾਕੂ ਜਹਾਜ਼ 'ਚ ਉਡਾਣ ਨਹੀਂ ਭਰੀ ਹੈ।

Flight

ਇਹ ਇਕ ਮਿਸ਼ਨ ਸੀ ਜਿੱਥੇ ਏਅਰ ਕਮੋਡੋਰ ਸੰਜੇ ਸ਼ਰਮਾ ਅਤੇ ਫਲਾਇੰਗ ਅਫਸਰ ਅਨੰਨਿਆ ਸ਼ਰਮਾ ਸਿਰਫ਼ ਇਕ ਪਿਤਾ ਅਤੇ ਧੀ ਨਹੀਂ ਸਨ। ਉਹ ਸਾਥੀ ਵੀ ਸਨ ਜਿਨ੍ਹਾਂ ਨੂੰ ਸਹਿਕਾਰੀ ਵਿੰਗਮੈਨ ਵਜੋਂ ਇਕ ਦੂਜੇ 'ਤੇ ਪੂਰਾ ਭਰੋਸਾ ਸੀ। ਅਨੰਨਿਆ ਸ਼ਰਮਾ ਇਸ ਸਮੇਂ ਸਿਖਲਾਈ ਲੈ ਰਹੀ ਹੈ। ਏਅਰ ਕਮੋਡੋਰ ਸੰਜੇ ਸ਼ਰਮਾ ਲੜਾਕੂ ਜਹਾਜ਼ ਉਡਾਉਣ ਦਾ ਲੰਬਾ ਤਜਰਬਾ ਹੈ। ਏਅਰ ਕਮੋਡੋਰ ਸੰਜੇ ਸ਼ਰਮਾ ਨੂੰ 1989 ਵਿਚ ਹਵਾਈ ਸੈਨਾ ਵਿਚ ਲੜਾਕੂ ਪਾਇਲਟ ਵਜੋਂ ਭਰਤੀ ਕੀਤਾ ਗਿਆ ਸੀ।