CM ਮਾਨ ਦੇ ਵਿਆਹ ਲਈ ਸਰਕਾਰੀ ਕੋਠੀ 'ਚ ਪਿਛਲੇ 4 ਦਿਨਾਂ ਤੋਂ ਹੋ ਰਹੀਆਂ ਹਨ ਤਿਆਰੀਆਂ, ਲਗਾਏ ਗਏ ਵਾਟਰ ਪਰੂਫ ਟੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5 ਸਟਾਰ ਹੋਟਲ ਕਰ ਰਿਹਾ ਹੈ ਸਾਰੇ ਪ੍ਰਬੰਧ

CM Bhagwant Mann

 

 ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀਆਂ ਪਿਛਲੇ 4 ਦਿਨਾਂ ਤੋਂ ਸਰਕਾਰੀ ਕੋਠੀ 'ਚ ਤਿਆਰੀਆਂ ਹੋ ਰਹੀਆਂ ਹਨ। ਵਿਆਹ ਲਈ ਵਾਟਰ ਪਰੂਫ ਟੈਂਟ ਲਗਾਏ ਗਏ ਹਨ। 5 ਸਟਾਰ ਹੋਟਲ ਸਾਰੇ ਪ੍ਰਬੰਧ ਕਰ ਰਿਹਾ ਹੈ।

ਦੱਸ ਦੇਈਏ ਕਿ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਨਾਲ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਸਧਾਰਨ ਢੰਗ ਨਾਲ ਵਿਆਹ ਕਰਵਾਉਣਗੇ। CM ਮਾਨ ਵੱਲੋਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਕਰੀਬੀ ਵੀ ਇਸ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣਗੇ।