ਖਰੜ ਦੇ ਬੈਂਕਵੇਟ ਹਾਲ ਨੂੰ ਭਰਨਾ ਹੋਵੇਗਾ 10 ਹਜ਼ਾਰ ਦਾ ਹਰਜਾਨਾ

ਏਜੰਸੀ

ਖ਼ਬਰਾਂ, ਪੰਜਾਬ

ਪਟੀਸ਼ਨਕਰਤਾ ਦਾ ਆਰੋਪ ਹੈ ਕਿ ਬੁਕਿੰਗ ਰਕਮ ਦੇ ਲਈ ਦਿਤੀ ਗਈ 40 ਹਜ਼ਾਰ ਰੁਪਏ ਦੀ ਰਕਮ ਉਸ ਨੂੰ ਵਾਪਸ ਨਹੀਂ ਦਿਤੀ ਗਈ

photo

 

ਮੁਹਾਲੀ : (ਰਮਨਦੀਪ ਕੌਰ ਸੈਣੀ) ਖਰੜ ਸਥਿਤ ਐਸ.ਐਸ. ਫਾਰਮਸ ਬੈਂਕਵੇਟ ਹਾਲ ’ਤੇ ਜ਼ਿਲ੍ਹਾ ਉਪਭੋਗਤਾ ਵਿਵਾਦ ਕਮਿਸ਼ਨ ਨੇ 10 ਹਜ਼ਾਰ ਰੁਪਏ ਦਾ ਹਰਜਾਨਾ ਤੇ ਸੱਤ ਹਜ਼ਾਰ ਰੁਪਏ ਮੁਕਦਮੇ ਦੇ ਖਰਚ ਦੇ ਤੌਰ ’ਤੇ ਉਪਭੋਗਤਾ ਨੂੰ ਅਦਾ ਕਰਨ ਦੇ ਨਿਰਦਸ਼ ਦਿਤੇ ਹਨ। ਨਾਲ ਹੀ ਉਪਭੋਗਤਾ ਵਲੋਂ ਧੀ ਦੇ ਵਿਆਹ ਲਈ ਬੈਂਕਵੇਟ ਹਾਲ ਬੁਕ ਕਰਵਾਉਣ ਲਈ 40 ਹਜ਼ਾਰ ਰੁਪਏ 9 ਫੀਸਦੀ ਹਰ ਸਾਲ ਦੀ ਵਿਆਜ਼ ਦਰ ਨਾਲ ਵਾਪਸ ਕਰਨ ਦੇ ਨਿਰਦੇਸ਼ ਦਿਤੇ ਹਨ। 

ਨਿਊ ਇੰਦਰਾ ਕਲੋਨੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਠਾਕੁਰ ਨੇ ਧੀ ਦੇ ਲਈ ਬੁਕ ਕਰਾਏ ਗਏ ਬੈਂਕਵੇਟ ਹਾਲ ਤੇ ਸੇਵਾ ਵਿਚ ਲਾਪਰਵਾਹੀ ਦਾ ਅਰੋਪ ਲਗਾਉਂਦੇ ਹੋਏ ਉਪਭੋਗਤਾ ਆਯੋਗ ਵਿਚ ਪਟੀਸ਼ਨ ਦਾਇਰ ਕੀਤੀ ਸੀ। ਦਾਇਰ ਪਟੀਸ਼ਨ ਮੁਤਾਬਿਕ ਨਿਊ ਇੰਦਰਾ ਕਲੋਨੀ ਵਿਚ ਰਹਿਣ ਵਾਲੇ ਸੁਨੀਲ ਕੁਮਾਰ ਠਾਕੁਰ ਨੇ ਦਸਿਆ ਕਿ 25 ਅਪ੍ਰੈਲ 2021 ਨੂੰ ਉਨ੍ਹਾਂ ਨੇ ਧੀ ਦੇ ਵਿਆਹ ਲਈ ਖਰੜ ਸਥਿਤ ਐਸ.ਐਸ ਬੈਂਕਵੇਟ ਹਾਲ ਬੁਕ ਕਰਵਾਇਆ ਸੀ। ਪਰ ਕੋਵਿਡ-19 ਪ੍ਰੋਟੋਕਾਲ ਦੇ ਚਲਦੇ ਵਿਆਹ ਸਮਾਗਮ ਵਿਚ ਕੇਵਲ 20 ਲੋਕਾਂ ਦੇ ਸ਼ਾਮਲ ਹੋਣ ਦੀ ਇਜ਼ਾਜਤ ਦਿਤੀ ਗਈ। ਹਾਲਾਂਕਿ ਪਟੀਸ਼ਨਕਰਨਾ ਦੇ ਮੁਤਾਬਕ ਉਨ੍ਹਾਂ ਨੇ ਐਸ.ਡੀ.ਐਮ. ਖਰੜ ਤੋਂ 50 ਮਹਿਮਾਨ ਬੁਲਾਉਣ ਲਈ ਵਿਸ਼ੇਸ਼ ਆਗਿਆ ਲੈ ਲਈ ਸੀ।

ਇਸ ਤੋਂ ਬਾਅਤ ਵੀ ਬੈਂਕਵੇਟ ਹਾਲ ਨੇ ਉਹਨਾਂ ਦੀ ਗੱਲ ਨਾ ਮੰਨਦੇ ਹੋਏ ਕੇਵਲ 20 ਮਹਿਮਾਨ ਬੁਲਾਉਣ ’ਤੇ ਅੜੇ ਰਹੇ। ਇਸ ਵਜ੍ਹਾ ਨਾਲ ਉਨ੍ਹਾਂ ਨੇ ਬੁੰਕਿੰਗ ਕੈਂਸਲ ਕਰਨੀ ਪਈ ਸੀ। ਪਟੀਸ਼ਨਕਰਤਾ ਦਾ ਆਰੋਪ ਹੈ ਕਿ ਬੁਕਿੰਗ ਰਕਮ ਦੇ ਲਈ ਦਿਤੀ ਗਈ 40 ਹਜ਼ਾਰ ਰੁਪਏ ਦੀ ਰਕਮ ਉਸ ਨੂੰ ਵਾਪਸ ਨਹੀਂ ਦਿਤੀ ਗਈ।
---