Punjab News : ਮੁਰੰਮਤ ਲਈ ਖੰਭੇ 'ਤੇ ਚੜ੍ਹੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
Punjab News : ਮ੍ਰਿਤਕ ਦੀ ਪਛਾਣ 29 ਸਾਲਾ ਸਤਵਿੰਦਰ ਸਿੰਘ ਉਰਫ਼ਕਾਕੂ ਵਾਸੀ ਰਾਜਪੁਰਾ ਵਜੋਂ ਹੋਈ ਹੈ
Punjab News : ਬਿਜਲੀ ਸਪਲਾਈ 'ਚ ਖ਼ਰਾਬੀ ਠੀਕ ਕਰਨ ਲਈ ਖੰਡੇ 'ਤੇ ਚੜ੍ਹੇ ਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।ਇਹ ਹਾਦਸਾ ਹਸਪਤਾਲ ਰੋਡ 'ਤੇ ਵਾਪਰਿਆ। ਮ੍ਰਿਤਕ ਦੀ ਪਛਾਣ ਸਤਵਿੰਦਰ ਸਿੰਘ ਵਜੋਂ ਹੋਈ ਹੈ।ਮੁਰੰਮਤ ਦੇ ਕੰਮ ਕਾਰਨ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ ਪਰ ਕਿਸੇ ਨੇ ਪਿੱਛੇ ਤੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ।
ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਸਤਵਿੰਦਰ ਸਿੰਘ ਜੋ ਕਿ ਖੰਭੇ 'ਤੇ ਚੜ੍ਹਿਆ ਹੋਇਆ ਸੀ ਉਸਨੂੰ ਕਰੰਟ ਲੱਗ ਗਿਆ ਅਤੇ ਮੌਕੇ 'ਤੇ ਹੀ ਦਮ ਤੋੜ ਗਿਆ। ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ।ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਖੰਭੇ ਤੋਂ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ।
ਪੜ੍ਹੋ ਇਹ ਖ਼ਬਰ : Punjab Weather Update: ਪੰਜਾਬ ਵਿਚ ਸਵੇਰੇ ਹੀ ਚੜ੍ਹ ਕੇ ਆ ਗਈ ਕਾਲੀ ਘਟਾ, ਅਗਲੇ ਪੰਜ ਦਿਨ ਪਵੇਗਾ ਭਾਰੀ ਮੀਂਹ
ਮ੍ਰਿਤਕ ਦੀ ਪਛਾਣ 29 ਸਾਲਾ ਸਤਵਿੰਦਰ ਸਿੰਘ ਉਰਫ਼ਕਾਕੂ ਵਾਸੀ ਰਾਜਪੁਰਾ ਵਜੋਂ ਹੋਈ ਹੈ, ਜਿਸ ਦਾ 4 ਸਾਲ ਦਾ ਬੇਟਾ ਵੀ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਬਿਜਲੀ ਨਿਗਮ 'ਚ ਠੇਕੇ 'ਤੇ ਲਾਈਨਮੈਨ ਵਜੋਂ ਕੰਮ ਕਰ ਰਿਹਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਰੰਮਤ ਦੇ ਕੰਮ ਦੌਰਾਨ ਸਬੰਧਤ ਫੀਡਰ ਤੋਂ ਬਿਜਲੀ ਕੱਟ ਦਿੱਤੀ ਗਈ ਸੀ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਿਸੇ ਇਲਾਕੇ 'ਚ ਚੱਲ ਰਹੇ ਜਨਰੇਟਰ ਤੋ ਬਿਜਲੀ ਬੈਕਅੱਪ ਲੈ ਕੇ ਇਸ ਲਾਈਨ ਤਕ ਪਹੁੰਚ ਗਈ ਸੀ, ਜਿਸ ਕਾਰਨ ਸਤਵਿੰਦਰ ਸਿੰਘ ਦੀ ਮੌਤ ਹੋ ਗਈ।
(For more Punjabi news apart from The lineman who climbed the pole for repair died due to electrocution, stay tuned to Rozana Spokesman