ਦਿਲਜੀਤ ਦੋਸਾਂਝ ਨੇ ਕਿਸਾਨੀ ਅੰਦੋਲਨ ਮੌਕੇ ਚੈੱਕ ਦਿੱਤਾ, ਉਹ ਵੀ ਵਾਪਸ ਕਰ ਦਿੱਤਾ ਸੀ: ਜੰਗਵੀਰ ਸਿੰਘ ਚੌਹਾਨ
'ਸਾਡਾ ਕੋਈ ਅਕਾਉਂਟ ਨਹੀਂ ਸੀ, ਸਾਡੇ ਕੋਲ ਕੋਈ 2 ਕਰੋੜ ਨਹੀਂ ਆਏ'
Diljit Dosanjh gave a cheque during the farmers' movement, he returned it too: Jangveer Singh Chauhan
ਚੰਡੀਗੜ੍ਹ: ਚੰਡੀਗੜ੍ਹ ਵਿਖੇ ਐਸਕੇਐਮ ਨੇ ਮੀਟਿੰਗ ਕੀਤੀ ਇਸ ਦੌਰਾਨ ਉਨਾਂ ਨੇ ਕਿਸਾਨੀ ਦੇ ਮੁੱਦਿਆਂ ਉੱਤੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਦਿਲਜੀਤ ਬਾਰੇ ਸਪੱਸ਼ਟਰ ਕਰਦੇ ਹੋਏ ਅਸੀਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੇ ਹਾਂ ਪਰ ਸੋਸ਼ਲ ਮੀਡੀਆ ਉੱਤੇ ਜੋ 2 ਕਰੋੜ ਦੀ ਗੱਲ ਕਹੀ ਜਾ ਰਹੀ ਹੈ ਇਸ ਬਾਰੇ ਸਪੱਸ਼ਟ ਕਰਨਾ ਹੈ।
ਕਿਸਾਨ ਆਗੂ ਜੰਗਵੀਰ ਨੇ ਕਿਹਾ ਹੈ ਕਿ ਦਿਲਜੀਤ ਦਾ ਚੈੱਕ ਆਇਆ ਸੀ ਉਹ ਵਾਪਸ ਕਰ ਦਿੱਤਾ ਸੀ ਅਤੇ ਸਾਡਾ ਕੋਈ ਅਕਾਊਂਟ ਹੀ ਨਹੀ ਸੀ ਇਸ 2 ਕਰੋੜ ਨਹੀਂ ਆਏ। ਉਨਾਂ ਨੇ ਕਿਹਾ ਹੈ ਕਿ ਸਾਧ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਰੁਪਏ ਦਾ ਐਲਾਨ ਕੀਤਾ ਸੀ ਪਰ ਉਹ ਸਾਡੇ ਕੋਲ ਨਹੀਂ ਆਏ।