Hoshiarpur News : Tourist Bus ਤੇ ਟਰਾਲੇ ਦੀ ਟੱਕਰ, ਇਕ ਵਿਅਕਤੀ ਦੀ ਮੌਤ
Hoshiarpur News : ਜ਼ਖ਼ਮੀ ਲੋਕ ਸਿਵਲ ਹਸਪਤਾਲ ਮਾਹਿਲਪੁਰ ’ਚ ਜੇਰੇ ਇਲਾਜ
Tourist Bus and Trolley Collide, One Person Dies Latest News in Punjabi ਮਾਹਿਲਪੁਰ (ਹੁਸ਼ਿਆਰਪੁਰ) : ਅੱਜ ਸਵੇਰੇ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ ਕਰੀਬ 5:15 ਵਜੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਟਰੱਕ ਯੂਨੀਅਨ ਦੇ ਸਾਹਮਣੇ ਟੂਰਿਸਟ ਬੱਸ ਤੇ ਟਰਾਲੇ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋ ਗਏ ਜਦਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ’ਚ ਪਹੁੰਚਾਇਆ ਗਿਆ।
ਹਾਦਸੇ ਤੋਂ ਬਾਅਦ ਬੱਸ ਦਾ ਕੰਡਕਟਰ ਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ ਤੇ ਟਰਾਲੇ ਵਾਲਾ ਵੀ ਟਰਾਲਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਗਗਨਦੀਪ ਸਿੰਘ ਪਿੰਡ ਭੰਗਾਲਾ (ਮੁਕੇਰੀਆਂ) ਤੋਂ ਪਿੰਡ ਗੋਲੀਆਂ (ਗੜ੍ਹਸ਼ੰਕਰ) ਨੂੰ ਆ ਰਿਹਾ ਸੀ। ਜਿਸ ਨਾਲ ਮਾਹਿਲਪੁਰ ’ਚ ਟਰੱਕ ਯੂਨੀਅਨ ਸਾਹਮਣੇ ਦਰਦਨਾਕ ਹਾਦਸਾ ਵਾਪਰ ਗਿਆ।
ਦੱਸ ਦਈਏ ਕਿ ਮ੍ਰਿਤਕ ਪੋਜੇਵਾਲ ਵਿਚ ਆਦਰਸ਼ ਸਕੂਲ ਵਿਚ ਅਧਿਆਪਕ ਵਜੋਂ ਅਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
(For more news apart from Tourist Bus and Trolley Collide, One Person Dies Latest News in Punjabi stay tuned to Rozana Spokesman.)