ਪੰਜਾਬ ਵਿਚ ਕੋਰੋਨਾ ਨਾਲ ਇਕੋ ਦਿਨ ਵਿਚ 30 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

900 ਨਵੇਂ ਪਾਜ਼ੇਟਿਵ ਕੇਸ 24 ਘੰਟੇ ਵਿਚ ਆਏ

Covid 19

ਚੰਡੀਗੜ੍ਹ, 5 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਚ ਕੋਰੋਨਾ ਦਾ ਕਹਿਰ ਹਰ ਦਿਨ ਵਧਦਾ ਹੀ ਜਾ ਰਿਹਾ ਹੈ। ਬੀਤੇ ਇਕੋ ਹੀ ਦਿਨ ਦੌਰਾਨ ਕੋਰੋਨਾ ਨਾਲ 30 ਹੋਰ ਮੌਤਾਂ ਹੋ ਗਈਆਂ। 24 ਘੰਟੇ ਦੇ ਸਮੇ ਦੌਰਾਨ 900 ਨਵੇਂ ਪਾਜ਼ੇਟਿਵ ਮਾਮਲੇ ਵੀ ਸਾਮਣੇ ਆਏ ਹਨ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਨਾਲ ਕੁਲ 464 ਮੌਤਾਂ ਹੋ ਚੁਕੀਆਂ ਹਨ ਤੇ ਪਾਜ਼ੇਟਿਵ ਕੇਸਾ ਦਾ ਅੰਕੜਾ ਵੀ 20000 ਦੇ ਨੇੜੇ ਪਹੁੰਚ ਚੁਕਾ ਹੈ। ਲੁਧਿਆਣਾ ਤੇ ਪਟਿਆਲਾ ਚ ਮੌਤਾਂ ਦੀ ਗਿਣਤੀ ਪਿਛਲੇ ਕੁੱਝ ਦਿਨਾਂ ਦੌਰਾਨ ਲਗਾਤਾਰ ਵਧ ਰਹੀ ਹੈ। ਅੱਜ ਵੀ ਲੁਧਿਆਣਾ 'ਚ 10 ਤੇ ਪਟਿਆਲਾ 'ਚ 5 ਮੌਤਾਂ ਹੋਈਆਂ ਹਨ। ਲੁਧਿਆਣਾ 'ਚ 303,ਪਟਿਆਲਾ 'ਚ 185 ਤੇ ਜਲੰਧਰ 'ਚ 105 ਨਵੇਂ ਪਾਜ਼ੇਟਿਵ ਮਾਮਲੇ ਆਉਣ ਨਾਲ  ਕੋਰੋਨਾ ਧਮਾਕੇ ਹੋਏ ਹਨ।

ਇਸ ਸਮੇਂ 6400 ਤੋਂ ਵਧ ਮਰੀਜ ਇਲਾਜ ਅਧੀਨ ਹਨ ਜਿਨ੍ਹਾਂ 'ਚੋ 22 ਦੀ ਹਾਲਤ ਜਿਆਦਾ ਗੰਭੀਰ ਹੈ ਜੋ ਵੈਂਟੀਲੇਟਰ  ਤੇ ਹਨ। 148 ਮਰੀਜ ਆਕਸੀਜਨ ਤੇ ਹਨ।ਹੁਣ ਤਕ 13000 ਦੇ ਕਰੀਬ ਮਰੀਜ ਠੀਕ ਭੀ ਹੋਏ ਹਨ। ਮੁੱਖ ਮੰਤਰੀ ਦੇ ਸੁਰੱਖਿਆ ਸਟਾਫ਼ ਵਿਚ ਵੀ ਕੋਰੋਨਾ- ਕੋਰੋਨਾ ਹਰ ਦਫ਼ਤਰ ਤੇ ਸ਼ਖ਼ਸੀਅਤ ਨੂੰ ਅਪਣੀ ਚਪੇਟ ਵਿਚ ਲੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਮੁੱਖ ਮੰਤਰੀ ਪੰਜਾਬ ਦੇ ਸੁਰੱਖਿਆ ਸਟਾਫ਼ ਵਿਚ ਵੀ ਕੋਰੋਨਾ ਦਸਤਕ ਦੇ ਚੁੱਕਾ ਹੈ। ਮੁੱਖ ਮੰਤਰੀ ਨਾਲ ਚੰਡੀਗੜ੍ਹ ਰਿਹਾਇਸ਼ ਤੇ ਤੈਨਾਤ ਕੁੱਝ ਸੀ ਆਰ ਪੀ ਐਫ਼ ਜਵਾਨਾਂ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਊਨ੍ਹਾਂ ਦੇ ਸੰਪਰਕ 'ਚ ਆਏ ਹੋਰ ਮੁਲਾਜ਼ਮਾਂ ਦੀ ਪਹਿਚਾਣ ਕਰ ਕੇ ਏਕਾਂਤਵਾਸ ਤੇ ਟੈਸਟਾਂ ਆਦਿ ਦੀ ਕਾਰਵਾਈ ਕੀਤੀ ਜਾ ਰਹੀ ਹੈ।