'ਜਾਸੂਸੀ ਦੇ ਆਰੋਪ ਜੇ ਸਹੀ ਹਨ ਤਾਂ ਗੰਭੀਰ ਹਨ'

ਏਜੰਸੀ

ਖ਼ਬਰਾਂ, ਪੰਜਾਬ

'ਜਾਸੂਸੀ ਦੇ ਆਰੋਪ ਜੇ ਸਹੀ ਹਨ ਤਾਂ ਗੰਭੀਰ ਹਨ'

image

ਨਵੀਂ ਦਿੱਲੀ, 5 ਅਗੱਸਤ : ਸੁਪਰੀਮ ਕੋਰਟ ਨੇ ਵੀਰਵਾਰ ਨੂੰ  ਕਿਹਾ ਕਿ ਜੇਕਰ ਰਿਪੋਰਟਾਂ ਸਹੀ ਹਨ ਤਾਂ ਪੇਗਾਸਸ ਜਾਸੂਸੀ ਦੇ ਦੋਸ਼ ਗੰਭੀਰ ਹਨ | ਸਿਖਰਲੀ ਅਦਾਲਤ ਨੇ ਪਟੀਸ਼ਨਰਾਂ, ਜਿਨ੍ਹਾਂ ਵਿਚ ਐਡੀਟਰਜ਼ ਗਿਲਡ ਆਫ਼ ਇੰਡੀਆ ਅਤੇ ਸੀਨੀਅਰ ਪੱਤਰਕਾਰ ਐਨ ਰਾਮ ਸਾਮਲ ਹਨ, ਉਨ੍ਹਾਂ ਨੂੰ  ਕਿਹਾ ਕਿ ਇਜ਼ਰਾਈਲ ਦੇ ਸਪਾਈਵੇਅਰ ਮਾਮਲੇ ਦੀ ਜਾਂਚ ਦੀ ਬੇਨਤੀ ਵਾਲੀਆਂ ਉਨ੍ਹਾਂ ਦੀਆਂ ਅਰਜ਼ੀਆਂ ਦੀਆਂ ਕਾਪੀਆਂ ਕੇਂਦਰ ਨੂੰ  ਮੁਹਈਆ ਕਰਵਾਉਣ ਤਾਂ ਜੋ ਸਰਕਾਰ ਕੋਲੋਂ ਕੋਈ ਵੀ ਨੋਟਿਸ ਸਵੀਕਾਰ ਕਰਨ ਲਈ ਮੌਜੂਦ ਰਹਿਣ | 
ਚੀਫ਼ ਜਸਟਿਸ (ਸੀਜੇਆਈ) ਐਨਵੀ ਰਮਨ ਅਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਸੁਰੂ ਵਿਚ ਐਡੀਟਰਜ਼ ਗਿਲਡ ਆਫ਼ ਇੰਡੀਆ ਅਤੇ ਸੀਨੀਅਰ ਪੱਤਰਕਾਰਾਂ ਐਨ ਰਾਮ ਅਤੇ ਸਸੀ ਕੁਮਾਰ ਵਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੂੰ  ਕੁੱਝ ਸਵਾਲ ਪੁੱਛੇ | ਸੀਜੇਆਈ ਨੇ ਕਿਹਾ, Tਇਸ ਸੱਭ ਵਿਚ ਜਾਣ ਤੋਂ ਪਹਿਲਾਂ, ਸਾਡੇ ਕੋਲ ਕੁੱਝ ਸਵਾਲ ਹਨ | 

ਇਸ ਵਿਚ ਕੋਈ ਸ਼ੱਕ ਨਹੀਂ ਜੇ ਰਿਪੋਰਟ ਸੱਚ ਹੈ ਤਾਂ ਦੋਸ਼ ਗੰਭੀਰ ਹਨ |U ਉਨ੍ਹਾਂ ਇਹ ਕਹਿੰਦੇ ਹੋਏ ਦੇਰੀ ਦਾ ਮੁੱਦਾ ਚੁੱਕਿਆ ਕਿ ਇਹ ਮਾਮਲਾ 2019 ਵਿਚ ਸਾਹਮਣੇ ਆਇਆ ਸੀ | ਉਨ੍ਹਾਂ ਕਿਹਾ, Tਜਾਸੂਸੀ ਰਿਪੋਰਟ 2019 ਵਿਚ ਸਾਹਮਣੇ ਆਈ ਸੀ |
ਮੈਨੂੰ ਨਹੀਂ ਪਤਾ ਕਿ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੋਈ ਯਤਨ ਕੀਤੇ ਗਏ ਸਨ ਜਾਂ ਨਹੀਂ |U ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿਣਾ ਚਾਹੁੰਦੇ ਕਿ ਇਹ ਇਕ ਰੁਕਾਵਟ ਸੀ |
ਸਿਖਰਲੀ ਅਦਾਲਤ ਨੇ ਕਿਹਾ ਕਿ ਕੱੁਝ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਫ਼ੋਨਾਂ ਨੂੰ  ਟੈਪ ਕੀਤਾ ਗਿਆ ਸੀ ਤਾਂ ਟੈਲੀਗ੍ਰਾਫ਼ ਐਕਟ ਹੈ ਜਿਸ ਤਹਿਤ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ | ਸਿੱਬਲ ਨੇ ਕਿਹਾ, Tਮੈਂ ਸਮਝਾ ਸਕਦਾ ਹਾਂ | ਸਾਡੇ ਕੋਲ ਬਹੁਤ ਸਾਰੀ ਸਮਗਰੀ ਤਕ ਪਹੁੰਚ ਨਹੀਂ ਹੈ | ਪਟੀਸ਼ਨਾਂ ਵਿਚ ਫ਼ੋਨਾਂ ਦੀ ਸਿੱਧੀ ਘੁਸਪੈਠ ਦੇ 10 ਮਾਮਲਿਆਂ ਬਾਰੇ ਜਾਣਕਾਰੀ ਹੈ |U
ਸੁਪਰੀਮ ਕੋਰਟ ਨੇ ਪਟੀਸ਼ਨਰਾਂ ਵਲੋਂ ਪੇਸ਼ ਹੋਏ ਵਕੀਲ ਨੂੰ  ਅਰਜੀਆਂ ਦੀ ਕਾਪੀ ਕੇਂਦਰ ਨੂੰ  ਮੁਹਈਆ ਕਰਵਾਉਣ ਲਈ ਕਿਹਾ | ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 10 ਅਗੱਸਤ ਨੂੰ  ਤੈਅ ਕੀਤੀ ਹੈ ਅਤੇ ਕਿਹਾ, Tਉਨ੍ਹਾਂ ਨੂੰ  ਅਰਜ਼ੀਆਂ ਦੀਆਂ ਕਾਪੀਆਂ ਸਰਕਾਰ ਨੂੰ  ਮੁਹੱਈਆ ਕਰਨ ਦਿਉ | ਨੋਟਿਸ ਲੈਣ ਲਈ ਸਰਕਾਰ ਵਲੋਂ ਕੋਈ ਪੇਸ਼ ਹੋਣਾ ਚਾਹੀਦਾ ਹੈ | 
ਬੈਂਚ ਨੇ ਕਿਹਾ,Tਸਾਨੂੰ ਨਹੀਂ ਪਤਾ ਕਿ ਅਸੀਂ ਕਿਸ ਮਾਮਲੇ ਵਿਚ ਨੋਟਿਸ ਜਾਰੀ ਕਰਾਂਗੇ | ਉਨ੍ਹਾਂ ਨੂੰ  ਨੋਟਿਸ ਲੈਣ ਲਈ ਸਾਡੇ ਕੋਲ ਆਉਣ ਦਿਉ ਅਤੇ ਫਿਰ ਅਸੀਂ ਦੇਖਾਂਗੇ | ਪਟੀਸ਼ਨਾਂ ਇਜ਼ਰਾਈਲੀ ਕੰਪਨੀ ਐਨਐਸਓ ਦੇ ਸਪਾਈਵੇਅਰ ਪੇਗਾਸਸ ਦੀ ਵਰਤੋਂ ਕਰਦਿਆਂ ਪ੍ਰਮੁੱਖ ਨਾਗਰਿਕਾਂ, ਸਿਆਸਤਦਾਨਾਂ ਅਤੇ ਪੱਤਰਕਾਰਾਂ ਦੀ ਸਰਕਾਰੀ ਏਜੰਸੀਆਂ ਦੁਆਰਾ ਕਥਿਤ ਜਾਸੂਸੀ ਦੀਆਂ ਰਿਪੋਰਟਾਂ ਨਾਲ ਸਬੰਧਤ ਹਨ | ਸੁਪਰੀਮ ਕੋਰਟ ਪੇਗਾਸਸ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ 9 ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ |     (ਏਜੰਸੀ)