ਕੋਵਿਡ 19 : ਅਪ੍ਰੈਲ 2021 ਤੋਂ 28 ਮਈ 2021 ਤਕ 645 ਬੱਚਿਆਂ ਨੇ ਅਪਣੇ ਮਾਪਿਆਂ ਨੂੰ ਗੁਆਇਆ: ਸਰਕਾਰ

ਏਜੰਸੀ

ਖ਼ਬਰਾਂ, ਪੰਜਾਬ

ਕੋਵਿਡ 19 : ਅਪ੍ਰੈਲ 2021 ਤੋਂ 28 ਮਈ 2021 ਤਕ 645 ਬੱਚਿਆਂ ਨੇ ਅਪਣੇ ਮਾਪਿਆਂ ਨੂੰ ਗੁਆਇਆ: ਸਰਕਾਰ

image

ਨਵੀਂ ਦਿੱਲੀ, 5 ਅਗੱਸਤ : ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ -19 ਮਹਾਂਮਾਰੀ ਕਾਰਨ ਦੇਸ਼ ਭਰ ਵਿਚ 645 ਬੱਚਿਆਂ ਨੇ ਅਪਣੇ ਮਾਪਿਆਂ ਨੂੰ ਗੁਆਇਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਿ੍ਰਤੀ ਇਰਾਨੀ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਦਿਤੀ ਗਈ ਜਾਣਕਾਰੀ ਦੇ ਅਨੁਸਾਰ ਅਪ੍ਰੈਲ 2021 ਤੋਂ 28 ਮਈ, 2021 ਤਕ, ਕੋਵਿਡ ਮਹਾਂਮਾਰੀ ਵਿਚ ਕੁਲ 645 ਬੱਚਿਆਂ ਨੇ ਅਪਣੇ ਮਾਪਿਆਂ ਨੂੰ ਗੁਆ ਦਿਤਾ।
ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਬੱਚਿਆਂ ਦੀ ਮਦਦ ਲਈ ‘ਪੀਐਮ ਕੇਅਰਜ਼’ ਚਾਈਲਡ ਸਕੀਮ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਕਾਰਨ ਅਪਣੇ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਦੋਵਾਂ ਨੂੰ ਗੁਆ ਦਿਤਾ ਹੈ। ਇਸ ਸਕੀਮ ਵਿਚ ਸਿਹਤ ਅਤੇ ਸਿਖਿਆ ਦੇ ਲਈ ਸਹਾਇਤਾ ਦਾ ਪ੍ਰਬੰਧ ਹੈ ਅਤੇ 18 ਸਾਲ ਦੀ ਉਮਰ ਤਕ ਪਹੁੰਚਣ ’ਤੇ ਹਰੇ ਬੱਚੇ ਲਈ ਦਸ ਲੱਖ ਰੁਪਏ ਦਾ ਫ਼ੰਡ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਗਿਣਤੀ ਆਂਧਰਾ ਪ੍ਰਦੇਸ਼ ਵਿਚ 119 ਅਤੇ ਗੁਜਰਾਤ ਵਿਚ 45, ਮੱਧ ਪ੍ਰਦੇਸ਼ ’ਚ 73, ਮਹਾਰਾਸ਼ਟਰ ’ਚ 83 ਅਤੇ ਉੱਤਰ ਪ੍ਰਦੇਸ਼ ’ਚ 158 ਹੈ।     (ਏਜੰਸੀ)