ਹਰਮਨਪ੍ਰੀਤ ਸਿੰਘ ਦੇ ਪਿੰਡ ਤਿੰਮੋਵਾਲ 'ਚ ਜਿੱਤ ਦਾ ਜਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਹਰਮਨਪ੍ਰੀਤ ਸਿੰਘ ਦੇ ਪਿੰਡ ਤਿੰਮੋਵਾਲ 'ਚ ਜਿੱਤ ਦਾ ਜਸ਼ਨ

image

ਅੰਮਿ੍ਤਸਰ/ਟਾਂਗਰਾ, 5 ਅਗੱਸਤ (ਸੁਰਜੀਤ ਸਿੰਘ ਖਾਲਸਾ) : ਜ਼ਿਲ੍ਹਾ ਅੰਮਿ੍ਤਸਰ ਦੇ ਹਲਕਾ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਤਿੰਮੋਵਾਲ ਵਿਚ ਜਪਾਨ ਟੋਕੀਉ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਵਲੋਂ 41 ਸਾਲਾਂ ਬਾਅਦ ਇਕ ਅਹਿਮ ਜਿੱਤ ਪ੍ਰਾਪਤ ਕਰਨ 'ਤੇ ਜਸ਼ਨ ਮਨਾਉਂਦਿਆਂ ਹਰਮਨਪ੍ਰੀਤ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ |
ਜਰਮਨ ਦੀ ਹਾਕੀ ਟੀਮ 5-4 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਹੈ | ਜਿਉਂ ਹੀ ਭਾਰਤੀ ਟੀਮ ਦੀ ਜਿੱਤ ਦੀ ਖ਼ਬਰ ਲੋਕਾਂ ਨੂੰ  ਮਿਲੀ ਕਈ ਸਿਆਸੀ ਹਸਤੀਆਂ ਸਮੇਤ ਸਥਾਨਕ ਲੀਡਰ ਹਰਮਨਪ੍ਰੀਤ ਸਿੰਘ ਤਿੰਮੋਵਾਲ ਦੇ ਘਰ ਪਿਤਾ ਸਰਬਜੀਤ ਸਿੰਘ ਤੇ ਮਾਤਾ ਰਜਿੰਦਰ ਕੌਰ ਨੂੰ  ਵਧਾਈਆਂ ਦੇਣ ਲਈ ਪਹੁੰਚਣੇ ਸ਼ੁਰੂ ਹੋ ਗਏ | ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ਜਲਾਲਉਸਮਾਂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾਂ, ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ ਜੰਡਿਆਲਾ ਗੁਰੂ ਵਲੋਂ ਹਰਮਨਪ੍ਰੀਤ ਸਿੰਘ ਦੇ ਪ੍ਰਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੂੰ   ਸਰਕਾਰ ਵਲੋਂ ਹਰ ਖਿਡਾਰੀ ਨੂੰ  ਇਕ ਇਕ ਕਰੋੜ ਰੁਪਏ ਅਤੇ ਸ਼੍ਰੋਮਣੀ 
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਟੀਮ ਨੂੰ  ਇਕ ਕਰੋੜ ਇਨਾਮ ਵਜੋਂ ਦਿਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਨੌਜਵਾਨ ਇਸ ਤੋਂ ਚੰਗੀ ਸੇਧ ਲੈ ਕੇ ਖੇਡਾਂ ਵੱਲ ਰੁਝਾਨ ਪੈਦਾ ਕਰਨ ਤੇ ਇਕ ਖੇਡ ਸਟੇਡੀਅਮ ਬਣਾਇਆ ਜਾਵੇ |