ਪੰਜ ਅਗੱਸਤ 2019 ਦੇ ਬਾਅਦ ਜੰਮੂ ਕਸ਼ਮੀਰ ’ਚ ਬਿਹਤਰੀ ਲਈ ਕੀ ਬਦਲਿਆ?

ਏਜੰਸੀ

ਖ਼ਬਰਾਂ, ਪੰਜਾਬ

ਪੰਜ ਅਗੱਸਤ 2019 ਦੇ ਬਾਅਦ ਜੰਮੂ ਕਸ਼ਮੀਰ ’ਚ ਬਿਹਤਰੀ ਲਈ ਕੀ ਬਦਲਿਆ?

image

ੰਜੰਮੂ, 5 ਅਗੱਸਤ : ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਨੇ ਸੰਵਿਧਾਨ ਦੇ ਆਰਟੀਕਲ 370 ਦੇ ਜ਼ਿਆਦਾਤਰ ਪ੍ਰਬੰਧ ਰੱਦ ਕੀਤੇ ਜਾਣ ਦੇ ਦੋ ਸਾਲ ਪੂਰੇ ਹੋਣ ’ਤੇ ਵੀਰਵਾਰ ਨੂੰ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਇਸ ਦੌਰਾਨ ਤੱਤਕਾਲੀਨ ਰਾਜ ਅਤੇ ਰਾਸ਼ਟਰ ਦੇ ਲੋਕਾਂ ਦੀ ਬਿਹਤਰੀ ਲਈ ਕੀ ਬਦਲਿਆ ਹੈ? ਪਾਰਟੀ ਨੇ ਇਹ ਵੀ ਕਿਹਾ ਕਿ ਤਿੰਨ ਮਹੀਨੇ ਦੇ ਸਮੇਂ ’ਚ 50,000 ਸਰਕਾਰੀ ਨੌਕਰੀਆਂ ਅਤੇ ਨੌਕਰੀਆਂ ਲਈ ਨਿਜੀ ਖੇਤਰਾਂ ਨੂੰ ਖੋਲ੍ਹਣ ਦਾ ਵਾਅਦਾ ਜੰਮੂ ਕਸ਼ਮੀਰ ਦੇ ਪੜ੍ਹੇ ਲਿਖੇ ਨੌਜਵਾਨਾਂ ਨਾਲ ਇਕ ‘‘ਵੱਡਾ ਧੋਖਾ’’ ਸੀ।
ਸਾਬਕਾ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਉਪ ਪ੍ਰਧਾਨ ਰਮਣ ਭੱਲਾ ਨੇ ਕਿਹਾ, ‘‘ਪੰਜ ਅਗੱਸਤ 2019 ਦੇ ਫ਼ੈਸਲੇ ਦੇ ਦੋ ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕਾਂ ਦੇ ਫ਼ਾਇਦੇ ਅਤੇ ਬਿਹਤਰੀ ਲਈ ਕੀ ਬਦਲਿਆ ਹੈ? ਬਲਕਿ, ਜੰਮੂ ਕਸ਼ਮੀਰ ਨੇ ਅਪਣੇ ਨਿਵਾਸੀਆਂ ਲਈ ਉਪਲਬੱਧ ਅਪਣੀ ਪਛਾਣ, ਅਧਿਕਾਰ ਅਤੇ ਸੁਰੱਖਿਆ ਨੂੰ ਗੁਆ ਦਿਤਾ ਹੈ, ਜੋ ਦੇਸ਼ ਦੇ ਵੱਖ ਵੱਖ ਹੋਰ ਰਾਜਾਂ ਵਿਚੋਂ ਕਿਸੇ ਨੇ ਕਿਸੇ ਰੂਪ ’ਤੇ ਉਪਲਬੱਧ ਹਨ।’’ 
ਉਨ੍ਹਾਂ ਦਾਅਵਾ ਕੀਤਾ, ‘‘ਅਤਿਵਾਦੀ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਹਨ ਅਤੇ ਅਤਿਵਾਦ ਜੰਮੂ ਖੇਤਰ ’ਚ ਵੀ ਅਪਣੇ ਪੈਰ ਪਸਾਰ ਰਿਹਾ ਹੈ।’’ ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਸਥਾਨਕ ਵਪਾਰੀਆਂ, ਠੇਕੇਦਾਰਾਂ, ਕਾਰੋਬਾਰੀਆਂ ਅਤੇ ਟ੍ਰਾਂਸਪੋਟਰਾਂ ਦਾ ਕਾਰੋਬਾਰ ਬਾਹਰੀ ਲੋਕਾਂ ਦੇ ਹੱਥਾਂ ਵਿਚ ਜਾ ਰਿਹਾ ਹੈ, ਖਾਸਕਰ ਜੰਮੂ ਖੇਤਰ ’ਚ। (ਏਜੰਸੀ)