ਫ਼ਰੀਦਕੋਟ ਜੇਲ੍ਹ 'ਚ ਨਸ਼ਾ ਤਸਕਰੀ 'ਤੇ ਵੱਡੀ ਕਾਰਵਾਈ, ਜੇਲ੍ਹ ਸੁਪਰਡੈਂਟ 78 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਵਿਭਾਗ ਵਲੋਂ ਕਾਲੀਆਂ ਭੇਡਾਂ ਨੂੰ ਫੜਨ ਵਾਲੇ ਵਾਰਡਨ ਅਤੇ ਹੋਰ ਸਟਾਫ਼ ਨੂੰ ਸਨਮਾਨਿਤ ਕੀਤਾ ਜਾਵੇਗਾ।

Faridkot jail

 

ਫਰੀਦਕੋਟ: ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਜੇਲ੍ਹ ਵਾਰਡਨ ਨੇ ਸਮਾਰਟ ਫੋਨ ਅਤੇ ਕਰੀਬ 78 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਰੰਗੇ ਹੱਥੀਂ ਫੜਿਆ ਹੈ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਜੇਲ੍ਹ 'ਚ ਨਸ਼ਾ ਤਸਕਰੀ 'ਤੇ ਵੱਡੀ ਕਾਰਵਾਈ ਕਰਦਿਆਂ ਸਾਡੇ ਫ਼ਰੀਦਕੋਟ ਜੇਲ੍ਹ ਵਾਰਡਨ ਨੇ ਜੇਲ੍ਹ ਸੁਪਰਡੈਂਟ ਨੂੰ ਇਕ ਫੋਨ ਅਤੇ 79 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਰੰਗੇ ਹੱਥੀਂ ਫੜਿਆ ਹੈ। ਜੇਲ੍ਹ ਵਿਭਾਗ ਵਲੋਂ ਕਾਲੀਆਂ ਭੇਡਾਂ ਨੂੰ ਫੜਨ ਵਾਲੇ ਵਾਰਡਨ ਅਤੇ ਹੋਰ ਸਟਾਫ਼ ਨੂੰ ਸਨਮਾਨਿਤ ਕੀਤਾ ਜਾਵੇਗਾ।

Tweet

ਮਿਲੀ ਜਾਣਕਾਰੀ ਅਨੁਸਾਰ ਇਹ ਨਸ਼ੀਲਾ ਪਾਊਡਰ ਸਹਾਇਕ ਸੁਪਰਡੈਂਟ ਦੇ ਹੱਥ ਵਿਚ ਫੜੀ ਫਾਈਲ ਵਿਚੋਂ ਬਰਾਮਦ ਹੋਇਆ। ਇਸ ਦੇ ਨਾਲ ਹੀ ਫਾਈਲ ਦੀ ਤਲਾਸ਼ੀ ਕਰਨ ਸਮੇਂ ਜੇਲ੍ਹ ਮੁਲਾਜ਼ਮਾਂ ਨਾਲ ਕੀਤਾ ਦੁਰਵਿਹਾਰ ਕੀਤਾ ਗਿਆ। ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ’ਤੇ ਸਹਾਇਕ ਸੁਪਰਡੈਂਟ ਖਿਲਾਫ NDPS ਐਕਟ ਤਹਿਤ ਥਾਣਾ ਸਿਟੀ ਫ਼ਰੀਦਕੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।