ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਮੋਦੀ ਸਰਕਾਰ ਕਰ ਰਹੀ ਹੈ, ਲੋਕਤੰਤਰ ਦਾ ਘਾਣ : ਪ੍ਰਤਾਪ ਸਿੰਘ ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਮੋਦੀ ਸਰਕਾਰ ਕਰ ਰਹੀ ਹੈ, ਲੋਕਤੰਤਰ ਦਾ ਘਾਣ : ਪ੍ਰਤਾਪ ਸਿੰਘ ਬਾਜਵਾ

image

ਬਨੂੜ, 5 ਅਗੱਸਤ (ਅਵਤਾਰ ਸਿੰਘ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ ਤਕ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਸਰਕਾਰੀ ਏਜ਼ਸੀਆਂ ਦੀ ਦੂਰ ਵਰਤੋਂ ਕੀਤੀ ਜਾ ਰਹੀ ਹੈ ਅਤੇ ਜਮੂਹਰੀਅਤ ਤਰੀਕੇ ਨਾਲ ਚੁਣ ਆਈ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ। ਜੋ ਲੋਕਤੰਤਰ ਦਾ ਘਾਣ ਹੈ। ਉਨਾਂ ਮੋਦੀ ਸਰਕਾਰ ਦੀ ਨੀਤੀ ਸਪਸ਼ਟ ਕਰਦੇ ਹੋਏ ਕਿਹਾ ਕਿ ਬਿਸ਼ਨੋਈ ਬਰਾਦਰੀ ਵਿੱਚ ਚਾਰ ਵਾਰ ਜਿੱਤ ਚੁੱਕੇ ਕੁਲਦੀਪ ਬਿਸ਼ਨੋਈ ਤੇ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਈਡੀ ਵੱਲੋਂ ਜਾਂਚ ਅਰੰਭੀ ਹੋਈ ਸੀ, ਹੁਣ ਉਹ ਬੀਜੇਪੀ ਵਿੱਚ ਸ਼ਾਮਲ ਹੋ ਕੇ ਦੁੱਧ ਧੋਤੇ ਬਣ ਗਏ ਹਨ। ਉਨਾਂ ਕਿਹਾ ਕਿ ਮੋਦੀ ਦੇਸ਼ ਨੂੰ ਕਾਂਗਰਸ ਮੁਕਤ ਕਰਨਾ ਚਹੁੰਦਾ ਹੈ, ਪਰ ਉਹ ਆਪਣੇ ਮਨਸੂਬਿਆਂ ਵਿੱਚ ਕਦੇ ਸਫ਼ਲ ਨਹੀ ਹੋਵੇਗਾ। ਉਹ ਅੱਜ ਬਨੂੜ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਨਾਲ ਕਾਂਗਰਸ ਦੇ ਡੇਰਾਬਸੀ ਹਲਕਾ ਇਨਚਾਰਜ  ਦੀਪਇੰਦਰ ਸਿੰਘ ਢਿੱਲੋਂ ਵੀ ਹਾਜਰ ਸਨ।
ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਦੀ ਪੰਜ ਮਹੀਨੇ ਦੀ ਕਾਰਗੁਜਾਰੀ ਦੀ ਤੁਲਣਾ ਸਰਕਾਰਾਂ ਦੇ ਪੰਜਵੇਂ ਸਾਲ ਨਾਲ ਕਰਦਿਆਂ ਕਿਹਾ ਕਿ ਮਾਨ ਮਸ਼ਾਂ 8-9 ਮਹੀਨੇ ਕੱਢੇਗਾ। ਉਨਾਂ ਕਿਹਾ ਕਿ ਸੰਗਰੂਰ ਤੋਂ ਪੌਣੇ ਤਿੰਨ ਲੱਖ ਵੋਟਾਂ ਨਾਲ ਜਿੱਤੇ ਮਾਨ 2022 ਵਿੱਚ ਕਰੀਬ ਦਸ ਹਜ਼ਰ ਵੋਟਾਂ ਨਾਲ ਹਾਰ ਗਏ। ਜਦਕਿ ਉਸ ਦੇ ਹਲਕੇ ਵਿੱਚ ਮੁੱਖ ਮੰਤਰੀ ਸਮੇਤ ਤਿੰਨ ਮੰਤਰੀ ਹਨ। ਉਨਾਂ ਕਿਹਾ ਕਿ ਆਰਥਿਕ ਪੱਖੋਂ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ। ਸਿਹਤ ਯੋਜਨਾਵਾਂ ਬੰਦ ਹੋ ਚੁੱਕੀਆ ਹਨ। ਡਾਕਟਰ ਅਸਤੀਫ਼ੇ ਦੇ ਰਹੇ ਹਨ। ਉਨਾਂ ਮੰਤਰੀ ਨੂੰ ਲਛਮਣ ਰੇਖਾ ਵਿੱਚ ਰਹਿ ਕੇ ਕੰਮ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਦਸ ਪੜ੍ਹੇ ਜੋੜੇ ਮਾਜਰਾ ਨੂੰ ਪਸ਼ੂ ਮੰਤਰੀ ਬਨਾਉਣਾ ਚਾਹੀਦਾ ਹੈ। ਉਨਾਂ ਮੁੱਖ ਮੰਤਰੀ ਤੇ ਤੰਨਜ਼ ਕਸਦਿਆਂ ਕਿਹਾ ਕਿ ਕੇਜਰੀਵਾਲ ਮਹੁੱਲਾ ਕਲਿਨਿਕਾਂ ਦੀ ਗੱਲ ਕਰਦਾ ਹੈ, ਪਰ ਮੁੱਖ ਮੰਤਰੀ ਪੇਟ ਦਰਦ ਦਾ ਇਲਾਜ਼ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਕਰਾ ਰਿਹਾ ਹੈ। 
ਇਸ ਮੌਕੇ ਉਨਾਂ ਨਾਲ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ, ਕੌਂਸਲ ਪ੍ਰਧਾਨ ਜਗਤਾਰ ਸਿੰਘ ਸਮੇਤ ਸਥਾਨਕ ਕਾਂਗਰਸੀ ਹਾਜ਼ਰ ਸਨ। 
ਫੋਟੋ ਕੈਪਸ਼ਨ:-ਬਨੂੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ।