ਕੈਬਨਿਟ ਮੰਤਰੀ ਧਾਲੀਵਾਲ ਨੇ ਪਠਾਨਕੋਟ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ 

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧੀ ਮਹਿਕਮੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ

Cabinet Minister Dhaliwal reviewed the ongoing development works in Pathankot district

 

ਅਜਨਾਲਾ - ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸੰਗਤਪੁਰਾ 'ਚ ਬੂਟੇ ਲਗਾਉਣ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਈ ਬੂਟੇ ਲਗਾਏ। ਇਸ ਦੇ ਨਾਲ ਹੀ ਇੱਥੇ ਸਕੂਲ ਨੂੰ ਅਖਤਿਆਰੀ ਫੰਡ ਵਿਚੋਂ 4 ਕੰਪਿਊਟਰ, ਸਟੇਡੀਅਮ ਅਤੇ ਛੱਪੜ ਦੀ ਨਵੀਨੀਕਰਨ ਕਰਵਾਉਣ ਦਾ ਵੀ ਐਲਾਨ ਕੀਤਾ।

ਇਸ ਤੋਂ ਬਾਅਦ ਕੁਲਦੀਪ ਧਾਲੀਵਾਲ ਨੇ ਪਠਾਨਕੋਟ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਇਸ ਸਬੰਧੀ ਮਹਿਕਮੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਗੁਰੂਦਆਰਾ ਸ਼੍ਰੀ ਬਾਰਠ ਸਾਹਿਬ ਵਿਖੇ ਨਸਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਤੋਂ ਬਾਅਦ ਧਾਲੀਵਾਲ ਗਰਦਾਸਪੁਰ ਵਿਖੇ ਰਾਵੀ ਤੇ ਉਝ ਦਰਿਆ ਦੇ ਸੰਗਮ ਮਕੌੜਾ ਪਤਣ 'ਤੇ ਸਰਹੱਦੀ ਕਿਸਾਨਾਂ ਦੀ ਸਮੱਸਿਆ ਨੂੰ ਸੁਨਣ ਲਈ ਪਹੁੰਚੇ ਅਤੇ ਮੌਕੇ 'ਤੇ ਅਧਿਕਾਰੀਆਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਉਦੇਸ਼ ਦਿੱਤੇ ਅਤੇ ਹੜ੍ਹ ਸੁਰੱਖਿਆ ਕੰਮ ਦਾ ਨਿਰੀਖਣ ਕੀਤਾ।

ਕੁਲਦੀਪ ਧਾਲੀਵਾਲ ਨੇ ਬਾਰਡਰ 'ਤੇ ਬੀਐੱਸਐੱਫ ਜਵਾਨਾਂ ਦੀਆਂ ਵੀ ਨਿੱਜੀ ਤੌਰ 'ਤੇ ਸਮੱਸਿਆਵਾਂ ਸੁਣੀਆਂ।