ਕਾਂਗਰਸ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ  ਵਿਰੁਧ ਦੇਸ਼ ਭਰ 'ਚ ਕਢਿਆ ਵਿਰੋਧ ਮਾਰਚ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ  ਵਿਰੁਧ ਦੇਸ਼ ਭਰ 'ਚ ਕਢਿਆ ਵਿਰੋਧ ਮਾਰਚ

image

 

ਰਾਹੁਲ ਗਾਂਧੀ ਸਮੇਤ ਕਾਂਗਰਸੀ ਆਗੂਆਂ ਨੂੰ  ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ

ਨਵੀਂ ਦਿੱਲੀ, 5 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੇ ਸਾਂਸਦਾਂ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁਧ ਸ਼ੁਕਰਵਾਰ ਨੂੰ  ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਤਕ ਮਾਰਚ ਕਢਿਆ | ਪੁਲਿਸ ਨੇ ਕਾਂਗਰਸ ਆਗੂਆਂ ਨੂੰ  ਵਿਜੈ ਚੌਕ 'ਤੇ ਹੀ ਰੋਕ ਦਿਤਾ | ਕਾਂਗਰਸ ਸਾਂਸਦ ਰਾਸ਼ਟਰਪਤੀ ਭਵਨ ਤਕ ਪਹੁੰਚਣਾ ਚਾਹੁੰਦੇ ਸਨ | ਸੰਸਦ ਭਵਨ ਤੋਂ ਪਾਰਟੀ ਸਾਂਸਦਾਂ ਦਾ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਇਸ ਵਿਚ ਥੋੜੀ ਦੇਰ ਲਈ ਸ਼ਾਮਲ ਹੋਏ ਸਨ | ਪਿ੍ਅੰਕਾ ਗਾਂਧੀ, ਜੈ ਰਾਮ ਰਮੇਸ਼ ਅਤੇ ਹੋਰ ਸੀਨੀਅਰ ਆਗੂ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ |
ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁਧ ਅੱਜ ਰਾਸ਼ਟਰਵਿਆਪੀ ਪ੍ਰਦਰਸ਼ਨ ਕੀਤਾ ਜਿਸ ਤਹਿਤ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਪ੍ਰਧਾਨ ਮੰਤਰੀ ਆਵਾਸ ਦੇ ਘਿਰਾਉ ਦੀ ਯੋਜਨਾ ਸੀ | ਪਾਰਟੀ ਦੇ ਆਗੂਆਂ ਨੂੰ  ਨਿਸ਼ਾਨਾ ਬਣਾਉਣ ਲਈ ਸਰਕਾਰ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੇ ਕਥਿਤ ਗ਼ਲਤ ਇਸਤੇਮਾਲ ਵਿਰੁਧ ਵੀ ਪ੍ਰਦਰਸ਼ਨ ਕਰ ਰਹੀ ਹੈ | ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ ਆਗੂ ਕਾਲੇ ਕਪੜੇ ਪਾ ਕੇ ਜਾਂ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਪਹੁੰਚੇ ਸਨ | ਵਿਰੋਧ ਮਾਰਚ ਕੱਢਣ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਕਈ ਕਾਂਗਰਸ ਸੰਸਦ ਮੈਂਬਰਾਂ ਨੂੰ  ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ | ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਿਰਾਸਤ 'ਚ ਲੈਣ ਤੋਂ ਪਹਿਲਾਂ ਮੀਡੀਆ ਕਰਮੀਆਂ ਨਾਲ ਗੱਲ ਕਰਦੇ ਹੋਏ ਦਿੱਲੀ ਪੁਲਿਸ 'ਤੇ ਪਾਰਟੀ ਵਰਕਰਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ | ਰਾਹੁਲ ਗਾਂਧੀ ਨੇ ਕਿਹਾ, ''ਅਸੀਂ ਇਥੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ 'ਤੇ ਖੜੇ ਹਨ | ਅਸੀਂ ਅੱਗੇ ਵਧਣਾ ਚਾਹੁੰਦੇ ਸੀ ਪਰ ਪੁਲਿਸ ਨੇ ਸਾਨੂੰ ਮਨਜ਼ੂਰੀ ਨਹੀਂ ਦਿਤੀ |''
ਸੰਸਦ ਮੈਂਬਰਾਂ ਨਾਲ ਬਦਸਲੂਕੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਇਹ ਠੀਕ ਹੈ | ਮੈਨੂੰ ਹੱਥੋਪਾਈ ਨਾਲ ਖੁਸ਼ੀ ਹੋ ਰਹੀ ਹੈ | ਸਾਡਾ ਕੰਮ ਇਨ੍ਹਾਂ ਤਾਕਤਾਂ ਦਾ ਵਿਰੋਧ ਕਰਨਾ ਹੈ, ਸਾਡਾ ਕੰਮ ਇਹ ਯਕੀਨੀ ਕਰਨਾ ਹੈ ਕਿ ਭਾਰਤੀ ਲੋਕਤੰਤਰ ਦੀ ਰੱਖਿਆ ਹੋਵੇ | ਸਾਡਾ ਕੰਮ ਮੁੱਦਿਆਂ ਨੂੰ  ਉਠਾਉਣਾ ਹੈ | ਲੋਕਾਂ ਨੂੰ  ਮਹਿੰਗਾਈ ਅਤੇ ਬੇਰੁਜ਼ਗਾਰੀ ਪਸੰਦ ਹੈ ਅਤੇ ਅਸੀਂ ਅਜਿਹਾ ਕਰ ਰਹੇ ਹਾਂ |''
ਜੈਰਾਮ ਰਮੇਸ਼ ਨੇ ਟਵੀਟ ਕਰ ਕਿਹਾ ਕਿ ਅੱਜ ਇਕ ਵਾਰ ਮੁੜ ਕਾਂਗਰਸ ਸਾਂਸਦਾਂ ਨੂੰ  ਮਹਿੰਗਾਈ ਅਤੇ ਜੀਐਸਟੀ ਵਿਰੁਧ ਪ੍ਰਦਰਸ਼ਨ ਕਰਨ ਦੇ ਲੋਕਤਾਂਤਰਿਕ ਅਧਿਕਾਰ ਤੋਂ ਵਾਂਝੇ ਕਰ ਦਿਤਾ ਗਿਆ | ਵਿਜੈ ਚੌਕ 'ਤੇ ਸਾਨੂੰ ਪੁਲਿਸ ਵੈਨ ਵਿਚ ਭਰ ਦਿਤਾ ਗਿਆ | ਉਨ੍ਹਾਂ ਕਿਹਾ ਕਿ ਜੋ ਡਰਦੇ ਹਨ ਉਹੀ ਡਰਾਉਣ ਦੀ ਕੋਸ਼ਿਸ਼ ਕਰਦੇ ਹਨ | ਪਿ੍ਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੀ ਜਨਤਾ ਮਹਿੰਗਾਈ ਨਾ ਤੜਪ ਰਹੀ ਹੈ ਪਰ ਸਰਕਾਰ ਵਿਚ ਬੈਠੇ ਲੋਕਾਂ ਨੂੰ  ਮਹਿੰਗਾਈ ਨਜ਼ਰ ਨਹੀਂ ਆ ਰਹੀ ਹੈ |
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ  ਦਾਅਵਾ ਕੀਤਾ ਕਿ ਭਾਰਤ 'ਚ 'ਲੋਕਤੰਤਰ ਦੀ ਮੌਤ' ਹੋ ਰਹੀ ਹੈ ਅਤੇ 70 ਸਾਲ 'ਚ ਦੇਸ਼ ਨੇ ਜੋ ਹਾਸਲ ਕੀਤਾ ਸੀ, ਉਸ ਨੂੰ  ਪਿਛਲੇ 8 ਸਾਲਾਂ 'ਚ ਖ਼ਤਮ ਕਰ ਦਿਤਾ ਗਿਆ | ਪਾਰਟੀ ਦੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁਧ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰ ਸੰਮੇਲਨ 'ਚ ਕਿਹਾ, ''ਲੋਕਤੰਤਰ ਦੀ ਮੌਤ ਹੋ ਰਹੀ ਹੈ | ਜੋ ਇਸ ਦੇਸ਼ ਨੇ 70 ਸਾਲ 'ਚ ਬਣਾਇਆ, ਉਸ ਨੂੰ  8 ਸਾਲਾਂ 'ਚ ਖ਼ਤਮ ਕਰ ਦਿਤਾ ਗਿਆ | ਅੱਜ ਦੇਸ਼ 'ਚ ਲੋਕਤੰਤਰ ਨਹੀਂ ਹੈ | ਅੱਜ 4 ਲੋਕਾਂ ਦੀ ਤਾਨਾਸ਼ਾਹੀ ਹੈ | ਪੂਰਾ ਦੇਸ਼ ਇਸ ਨੂੰ  ਜਾਣਦਾ ਹੈ |''     (ਪੀਟੀਆਈ)