ਫਿਰੋਜ਼ਪੁਰ ਤੋਂ ਸ਼ਰਮਸਾਰ ਕਰਨ ਵਾਲੀ ਖ਼ਬਰ, ਵਿਆਹੁਤਾ ਔਰਤ ਨਾਲ ਕੀਤਾ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਕੀਤਾ ਦਰਜ

photo

 

ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ 'ਚ ਆਪਣੇ ਸ਼ਰਾਬੀ ਪਤੀ ਤੋਂ ਤੰਗ ਆ ਕੇ ਇਕ ਔਰਤ ਆਪਣੇ ਪੇਕੇ ਘਰ ਰਹਿਣ ਲਈ ਆ ਗਈ। ਖੇਤ ਤੋਂ ਵਾਪਸ ਆਉਂਦੇ ਸਮੇਂ ਦਰਿਆ ਕਿਨਾਰੇ ਖੜ੍ਹੇ ਤਿੰਨ ਮੁਲਜ਼ਮਾਂ ਨੇ ਔਰਤ ਨੂੰ ਫੜ ਲਿਆ ਅਤੇ ਉਸ ਨੂੰ ਕੁਝ ਦੂਰੀ ਤੱਕ ਲੈ ਗਏ, ਜਿਥੇ ਇਕ ਮੁਲਜ਼ਮ ਨੇ ਔਰਤ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ: ਇਕ ਵਾਰ ਫਿਰ ਸੁਰਖੀਆਂ ਵਿਚ ਪਟਿਆਲਾ ਦੀ ਕੇਂਦਰੀ ਜੇਲ, ਤਲਾਸ਼ੀ ਦੌਰਾਨ ਮਿਲੇ ਜਰਦੇ ਦੇ ਪੈਕਟ 

ਔਰਤ ਦੇ ਵਿਰੋਧ ਕਾਰਨ ਜਦੋਂ ਦੂਜਾ ਮੁਲਜ਼ਮ ਬਲਾਤਕਾਰ ਕਰਨ ਵਿਚ ਅਸਫਲ ਰਿਹਾ ਤਾਂ ਉਸ ਨੇ ਔਰਤ ਦੇ ਕੱਪੜੇ ਪਾੜ ਦਿਤੇ ਅਤੇ ਉਸ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਔਰਤ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਉਣਾ ਪਿਆ। ਸਿਵਲ ਹਸਪਤਾਲ ਫਾਜ਼ਿਲਕਾ 'ਚ ਜ਼ੇਰੇ ਇਲਾਜ ਪੀੜਤ ਔਰਤ ਨੇ ਦਸਿਆ ਕਿ 29 ਜੁਲਾਈ ਦੀ ਸ਼ਾਮ 7.30 ਵਜੇ ਜਦੋਂ ਉਹ ਖੇਤ ਤੋਂ ਆਪਣੇ ਪੇਕੇ ਘਰ ਪਰਤ ਰਹੀ ਸੀ ਤਾਂ ਦੋਸ਼ੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਅਜੇ ਉਹ ਘਰ ਤੋਂ ਥੋੜ੍ਹੀ ਦੂਰ ਦਰਿਆ ਦੇ ਕੰਢੇ ਪਹੁੰਚੀ ਹੀ ਸੀ ਕਿ ਉਥੇ ਪਹਿਲਾਂ ਤੋਂ ਹੀ ਖੜ੍ਹੇ ਮੁਲਜ਼ਮ ਨਿਰੰਜਨ ਸਿੰਘ ਅਤੇ ਦੋ ਹੋਰ ਵਿਅਕਤੀਆਂ ਨੇ ਉਸ ਨੂੰ ਜ਼ਬਰਦਸਤੀ ਫੜ ਲਿਆ ਤੇ ਦੂਰ ਲੈ ਗਏ।

ਇਹ ਵੀ ਪੜ੍ਹੋ: ਗੌਰੀਕੁੰਡ ਹਾਦਸੇ 'ਚ ਲਾਪਤਾ ਲੋਕਾਂ ਦੀ ਗਿਣਤੀ 20 ਤੱਕ ਪਹੁੰਚੀ, ਤਲਾਸ਼ੀ ਮੁਹਿੰਮ ਜਾਰੀ 

ਮੁਲਜ਼ਮ ਨਿਰੰਜਨ ਸਿੰਘ ਨੇ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂਕਿ ਦੂਜਾ ਮੁਲਜ਼ਮ ਜਦੋਂ ਉਸ ਨਾਲ ਜਬਰ-ਜ਼ਨਾਹ ਕਰਨ ਵਿਚ ਅਸਫਲ ਰਿਹਾ ਤਾਂ ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਤੇ ਉਸ ਨੂੰ ਉਥੇ ਛੱਡ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਉਹ ਜ਼ਖ਼ਮੀ ਹਾਲਤ ਵਿਚ ਘਰ ਪਹੁੰਚੀ। ਜਿਥੇ ਉਸ ਦੀ ਤਬੀਅਤ ਵਿਗੜਨ 'ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਥਾਣਾ ਗੁਰੂਹਰਸਹਾਏ ਦੀ ਏਐਸਆਈ ਗੁਰਦੀਪ ਕੌਰ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਨਿਰੰਜਨ ਸਿੰਘ ਵਾਸੀ ਦੁੱਲੇ, ਨੱਥੂ ਵਾਲਾ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਜਬਰ-ਜ਼ਨਾਹ ਤੇ ਹੋਰ ਆਈਪੀਸੀ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਹਾਲਾਂਕਿ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।