ਤਸਕਰਾਂ ਵਲੋਂ ਕਤਲ ਕੀਤੇ ਨੌਜੁਆਨ ਦੇ ਪਰਿਵਾਰ ਨੂੰ ਮਿਲਿਆ ਮੁਆਵਜ਼ਾ

ਏਜੰਸੀ

ਖ਼ਬਰਾਂ, ਪੰਜਾਬ

10 ਲੱਖ ਰੁਪਏ ਦਾ ਚੈੱਕ ਤੇ ਸਰਕਾਰੀ ਨੌਕਰੀ ਲਈ ਦਿੱਤਾ ਲਿਖਤੀ ਪੱਤਰ!

PHOTO

 


ਫਰੀਦਕੋਟ : ਕੁੱਝ ਦਿਨ ਪਹਿਲਾਂ ਫਰੀਦਕੋਟ ਦੇ ਢਿਲਵਾਂ ਦੇ ਨੌਜੁਆਨ ਦਾ ਕਥਿਤ ਨਸ਼ਾ ਤਸਕਰਾਂ ਵਲੋਂ ਕਤਲ ਕਰ ਦਿਤਾ ਗਿਆ ਸੀ। ਨੌਜੁਆਨ ਪ੍ਰਵਾਰ ਚ ਇਕੱਲਾ ਕਮਾਉਣ ਵਾਲਾ ਸੀ। ਪ੍ਰਵਾਰਕ ਮੈਂਬਰਾਂ ਨੇ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਰੋਡ ਜਾਮ ਕਰ ਦਿਤਾ। ਬੀਤੀ ਰਾਤ 12 ਵਜੇ ਦੇ ਕਰੀਬ ਐਮਐਲਏ, ਡੀਸੀ ਤੇ ਐਸਐਸਪੀ ਫਰੀਦਕੋਟ ਨੇ ਮੌਕੇ ਤੇ ਪਹੁੰਚ ਕੇ ਮਸਲਾ ਸੁਲਝਾਇਆ। ਉਨ੍ਹਾਂ ਮ੍ਰਿਤਕ ਦੀ ਪਤਨੀ ਨੂੰ ਵਿੱਤੀ ਸਹਾਇਤਾ ਵਜੋਂ 10 ਲੱਖ ਰੁਪਏ ਦਾ ਚੈਕ ਤੇ ਸਰਕਾਰੀ ਅਦਾਰੇ ਵਿਚ ਦਰਜਾ ਚਾਰ ਦੀ ਨੌਕਰੀ ਦੇਣ ਦਾ ਭਰੋਸਾ ਦਿਤਾ। ਇਸ ਦੇ ਨਾਲ ਹੀ ਇਲਾਕੇ ਵਿਚ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦਾ ਦਿਤਾ ਭਰੋਸਾ।