Punjab News : ਬਿਜਲੀ ਮੁਲਾਜ਼ਮ ਤਿੰਨ ਦੀ ਸਮਹਿਕ ਛੁੱਟੀ 'ਤੇ,15 ਅਗਸਤ ਨੂੰ ਝੰਡਾ ਲਹਿਰਾਉਣ ਵਾਲੇ ਮੰਤਰੀਆਂ ਦਾ ਕਰਨਗੇ ਪ੍ਰਦਰਸ਼ਨ
Punjab News : ਵਿਭਾਗ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵੱਜੋਂ ਜਥੇਬੰਦੀ ਨੇ ਲਿਆ ਫੈਸਲਾ
Punjab News in Punjabi : ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ 11, 12 ਤੇ 13 ਅਗਸਤ ਨੂੰ ਸਮੂਹਿਕ ਛੁੱਟੀ ਤੇ ਰਹਿਣਗੇ। 15 ਅਗਸਤ ਨੂੰ ਜਿਹੜੇ -ਜਿਹੜੇ ਮੰਤਰੀ ਝੰਡਾ ਲਹਿਰਾਉਣਗੇ ਉੱਥੇ ਸਾਡੇ ਮੁਲਾਜ਼ਮ ਪ੍ਰਦਰਸ਼ਨ ਕਰਨਗੇ। ਵਿਭਾਗ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵੱਜੋਂ ਜਥੇਬੰਦੀ ਨੇ ਫੈਸਲਾ ਲਿਆ ਹੈ। ਬਿਜਲੀ ਮੁਲਾਜ਼ਮ ਵਲੋਂ ਪੇਅ ਸਕੇਲ , ਆਊਟਸੋਰਸ ਤੇ ਭਰਤੀ, ਚਿੱਪ ਵਾਲੇ ਮੀਟਰਾਂ, ਡੈਥ ਹੋਣ ਤੇ ਮੁਆਵਜ਼ੇ ਵਿਚਲੇ ਫ਼ਰਕ ,ਸਮੇਤ 21 ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਭਰ ਵਿੱਚ ਤਿੰਨ ਦਿਨ ਲੋਕਾਂ ਨੂੰ ਬਿਜਲੀ ਦੀ ਸਪਲਾਈ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ। ਜੇਈ, ਲਾਈਨਮੈਨ,ਗਰਿੱਡ ਦੇ ਮੁਲਾਜ਼ਮ,ਕਲਰਕ ਤੇ ਕਈ ਹੋਰ ਮੁਲਾਜ਼ਮ ਵੀ ਸਮੂਹਿਕ ਛੁੱਟੀ ’ਤੇ ਰਹਿਣਗੇ ।
(For more news apart from Three electricity employees on collective leave News in Punjabi, stay tuned to Rozana Spokesman)