ਪਟਿਆਲਾ ਦੇ ਸਮਾਣਾ ’ਚ ਟਰੱਕ ਡਰਾਈਵਰ ਹਾਕਮ ਸਿੰਘ ਨਾਲ ਹੋਈ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਕਮ ਸਿੰਘ ਨੇ ਟਰੱਕ ਮਾਲਕ ਸੋਨੀ ਤੂਲਮੰਜਾਰਾ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ

Truck driver Hakam Singh beaten up in Samana, Patiala

Truck driver Hakam Singh beaten up in Samana, Patiala : ਪਟਿਆਲਾ ਦੇ ਸਮਾਣਾ ਤੋਂ ਟਰੱਕ ਡਰਾਈਵਰ ਹਾਕਮ ਸਿੰਘ ਨਾਲ ਹੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਡਰਾਈਵਰ ਹਾਕਮ ਸਿੰਘ ਨੇ ਕੁੱਟਮਾਰ ਦਾ ਆਰੋਪ ਟਰੱਕ ਮਾਲਕ ਸੋਨੀ ਤੂਲਮੰਜਾਰਾ ’ਤੇ ਲਗਾਇਆ ਹੈ। ਹਾਕਮ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ ਹਾਕਮ ਸਿੰਘ ਦਿੜ੍ਹਬੇ ਦੇ ਸੋਨੀ ਦਾ ਟਰੱਕ ਚਲਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਟਰੱਕ ਮਾਲਕ ਸੋਨੀ ਤੋਂ ਮੇਰੇ ਪੁੱਤਰ ਨੇ 70 ਹਜ਼ਾਰ ਰੁਪਏ ਲੈਣੇ ਹਨ ਅਤੇ ਟਰੱਕ ਮਾਲਕ ਪਿਛਲੇ ਕਾਫੀ ਸਮੇਂ ਤੋਂ ਹਾਕਮ ਸਿੰਘ ਨੂੰ ਪੈਸੇ ਨਹੀਂ ਦੇ ਰਿਹਾ ਸੀ। ਜਿਸ ਦੇ ਚਲਦਿਆਂ ਮੇਰੇ ਪੁੱਤਰ ਨੇ ਉਸਦਾ ਟਰੱਕ ਚਲਾਉਣਾ ਛੱਡ ਦਿੱਤਾ। ਇਸ ਤੋਂ ਬਾਅਦ ਸੋਨੀ ਤੂਲਮੰਜਾਰਾ ਨੇ ਹਾਕਮ ਸਿੰਘ ਨੂੰ ਫੋਨ ਕੀਤਾ ਕਿ ਤੂੰ ਆ ਕੇ ਆਪਣੇ ਪੈਸੇ ਲੈ ਜਾ ਅਸੀਂ ਟਾਇਰਾਂ ਵਾਲੀ ਦੁਕਾਨ ’ਤੇ ਬੈਠੇ ਹਾਂ।

ਜਦੋਂ ਹਾਕਮ ਸਿੰਘ ਆਪਣੇ ਪੈਸੇ ਲੈਣ ਲਈ ਗਿਆ ਤਾਂ ਸੋਨੀ ਤੂਲਮੰਜਾਰਾ ਦੇ 7-8 ਬੰਦਿਆਂ ਨੇ ਹਾਕਮ ਨੂੰ ਕੁੱਟਿਆ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਨੀ ਦੇ ਬੰਦਿਆਂ ਵੱਲੋਂ ਹਾਕਮ ਸਿੰਘ ਦੇ ਪਿਤਾ ਅਤੇ ਘਰਵਾਲੀ ਦੇ ਸੱਟਾਂ ਮਾਰੀਆਂ ਗਈਆਂ ਅਤੇ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਕਿਹਾ ਕਿ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।