ਦਸਮਗ੍ਰੰਥ ਵਿਰੋਧੀਆਂ ਨੂੰ ਬਾਬਾਬੰਤਾਸਿੰਘ ਦਾਜਵਾਬਏਜੰਸੀਆਂ ਦੇ ਬੰਦਿਆਂ ਦੇ ਢਹੇਚੜ੍ਹਕੇ ਗੁਮਰਾਹਨਾ ਹੋਵੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਸਮ ਗ੍ਰੰਥ ਵਿਰੋਧੀਆਂ ਨੂੰ ਬਾਬਾ ਬੰਤਾ ਸਿੰਘ ਦਾ ਜਵਾਬ, ਏਜੰਸੀਆਂ ਦੇ ਬੰਦਿਆਂ ਦੇ ਢਹੇ ਚੜ੍ਹ ਕੇ ਗੁਮਰਾਹ ਨਾ ਹੋਵੋ

image

image

image

ਨਵੀਂ ਦਿੱਲੀ, 5 ਸਤੰਬਰ (ਅਮਨਦੀਪ ਸਿੰਘ): ਦਸਮ ਗ੍ਰੰਥ ਦੀ ਕਥਾ ਦੇ ਮੁੱਦੇ ਨੂੰ ਲੈ ਕੇ ਗੁਰਦਵਾਰਾ ਬੰਗਲਾ ਸਾਹਿਬ ਦੇ ਬਾਹਰ ਸਿੱਖਾਂ ਦੇ ਵਿਰੋਧ ਪਿਛੋਂ ਬਾਬਾ ਬੰਤਾ ਸਿੰਘ, ਮੁੰਡਾ ਪਿੰਡ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿਚ ਆਖਿਆ ਗਿਆ ਕਿ ਸਾਡੇ ਗੁਰੂ, ਗੁਰੂ ਗ੍ਰੰਥ ਸਾਹਿਬ ਹਨ ਅਤੇ ਦਸਮ ਗ੍ਰੰਥ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹੈ।
ਸ਼ੁਕਰਵਾਰ ਨੂੰ ਕਥਾ ਸਮਾਪਤੀ ਪਿਛੋਂ ਕਈ ਨੌਜਵਾਨਾਂ, (ਜੋ ਦਸਮ ਗ੍ਰੰਥ ਦੇ ਹੱਕ ਵਿਚ ਵਿਰੋਧ ਕਰਨ ਵਾਲਿਆਂ ਦੇ ਸਾਹਮਣੇ ਖੜ ਗਏ ਸਨ) ਨੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਬਾਰੇ ਕਈ ਸਵਾਲ ਪੁੱਛੇ ਤਾਂ ਬਾਬਾ ਬੰਤਾ ਸਿੰਘ ਨੇ ਜਵਾਬ ਦਿੰਦੇ ਹੋਏ ਕਿਹਾ, 'ਅਕਾਲ ਤਖ਼ਤ ਸਾਹਿਬ ਤੋਂ ਹੋਏ ਗੁਰਮਤੇ ਵਿਚ 'ਜਥੇਦਾਰਾਂ' ਨੇ ਇਹ ਵੀ ਆਖਿਆ ਹੈ ਕਿ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਹਨ ਅਤੇ ਦਸਮ ਗ੍ਰੰਥ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹੈ। ਪੰਥ ਦੇ ਪ੍ਰਚਾਰਕ ਸਿਧਾਂਤਕ ਤੌਰ 'ਤੇ ਹਰ ਗਲ ਦਾ (ਦਸਮ ਵਿਰੋਧੀਆਂ ਨੂੰ) ਜਵਾਬ ਦੇਣ। ਇਹ ਡਿਊਟੀ ਹਰ ਪ੍ਰਚਾਰਕ ਦੀ ਹੈ। ਇਹ ਡਿਊਟੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਜਾਂ ਸੰਪਰਦਾਵਾਂ ਹਨ, ਸੱਭ ਦੀ ਹੈ। ਹਰ ਥਾਂ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਦਸਮ ਬਾਣੀ, ਭਾਈ ਨੰਦ ਲਾਲ, ਭਾਈ ਗੁਰਦਾਸ ਜੀ ਦੀ ਬਾਣੀ ਦਾ ਕੀਰਤਨ ਹੁੰਦਾ ਹੈ, ਹਰਿਮੰਦਰ ਸਾਹਿਬ ਵਿਖੇ ਵੀ ਇੰਜ ਕੀਰਤਨ ਹੁੰਦਾ ਹੈ।' ਸ਼ੁਕਰਵਾਰ ਦੇਰ ਸ਼ਾਮ ਨੂੰ ਬਾਬਾ ਬੰਤਾ ਸਿੰਘ ਦੇ ਫ਼ੇਸਬੁਕ ਪੰਨੇ 'ਤੇ ਪਾਈ ਗਈ ਵੀਡੀਉ ਵਿਚ ਬਾਬਾ ਬੰਤਾ ਸਿੰਘ ਨੇ ਪ੍ਰੋ.ਦਰਸ਼ਨ ਸਿੰਘ ਵਲ ਇਸ਼ਾਰਾ ਕਰਦਿਆਂ ਕਿਹਾ, 'ਜਿਹੜੇ ਅਪਣੇ ਆਪ ਨੂੰ ਪ੍ਰੋਫ਼ੈਸਰ ਅਖਵਾਉਂਦੇ ਹਨ, ਜਿਹੜੇ ਏਜੰਸੀਆਂ ਦੇ ਖ਼ਰੀਦੇ ਬੰਦੇ ਹਨ, ਜਿਹੜੇ ਉਲਟ ਬੋਲ ਕੇ ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਦੇ ਹਨ, ਉਹ ਸਾਹਮਣੇ ਬੈਠ ਕੇ ਵਿਚਾਰ ਕਰਨ ਤੇ ਦੁਬਿਧਾ ਦੂਰ ਕਰੀਏ।' ਬਾਬਾ ਬੰਤਾ ਸਿੰਘ ਨੇ ਦਸਮ ਗ੍ਰੰਥ ਦੇ ਵਿਰੋਧੀਆਂ ਬਾਰੇ ਕਿਹਾ ਕਿ ਪਹਿਲਾਂ ਉਨ੍ਹਾਂ ਇਤਿਹਾਸ 'ਤੇ ਕਿੰਤੂ ਕੀਤਾ ਫਿਰ ਨਿਤਨੇਮ ਦੀਆਂ ਬਾਣੀਆਂ 'ਤੇ। ਕਲ ਨੂੰ ਅੰਮ੍ਰਿਤ ਸੰਚਾਰ ਦੀ ਮਰਿਆਦਾ ਹੀ ਖ਼ਤਮ ਕਰ ਦੇਣਗੇ।