ਜੀ.ਐਸ.ਟੀ. ਭਾਰਤ ਦੀ ਗ਼ੈਰ-ਸੰਗਠਤ ਆਰਥਕਤਾ 'ਤੇ ਦੂਜਾ ਵੱਡਾ ਹਮਲਾ ਹੈ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਜੀ.ਐਸ.ਟੀ. ਭਾਰਤ ਦੀ ਗ਼ੈਰ-ਸੰਗਠਤ ਆਰਥਕਤਾ 'ਤੇ ਦੂਜਾ ਵੱਡਾ ਹਮਲਾ ਹੈ : ਰਾਹੁਲ ਗਾਂਧੀ

IMAGE

ਨੋਟਬੰਦੀ ਨੂੰ ਦਸਿਆ ਪਹਿਲਾਂ ਸੱਭ ਤੋਂ ਵੱਡਾ ਹਮਲਾ
 

ਨਵੀਂ ਦਿੱਲੀ, 6 ਸਤੰਬਰ : ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਐਨਡੀਏ ਦਾ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੋਈ ਟੈਕਸ ਪ੍ਰਣਾਲੀ ਨਹੀਂ, ਬਲਕਿ ਭਾਰਤ ਦੇ ਗ਼ਰੀਬ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰਾਂ 'ਤੇ ''ਹਮਲਾ'' ਹੈ। ਉਨ੍ਹਾਂ ਸਾਰਿਆਂ ਨੂੰ ਇਸ ਦੇ ਵਿਰੁਧ ਖੜੇ ਹੋਣ ਦੀ ਅਪੀਲ ਕੀਤੀ। ਗਾਂਧੀ ਨੇ ਜੀਐਸਟੀ ਨੂੰ “''ਗੱਬਰ ਸਿੰਘ ਟੈਕਸ''” ਕਰਾਰ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਗ਼ੈਰ ਸੰਗਠਿਤ ਆਰਥਿਕਤਾ 'ਤੇ ਦੂਜਾ ਵੱਡਾ ਹਮਲਾ ਹੈ ਅਤੇ ਇਹ ਪੂਰੀ ਤਰ੍ਹਾਂ 'ਅਸਫ਼ਲ' ਰਿਹਾ ਹੈ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਨੋਟਬੰਦੀ ਦਾ ਅਰਥਚਾਰੇ ਦੇ ਗ਼ੈਰ ਰਸਮੀ ਸੈਕਟਰ ਉੱਤੇ ਪਹਿਲਾ ਹਮਲਾ ਸੀ।
ਆਰਥਿਕਤਾ 'ਤੇ ਅਪਣੀ ਵੀਡੀਉ ਲੜੀ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਐਨਡੀਏ ਸਰਕਾਰ ਨੇ ਵੱਡੇ ਉਦਯੋਗਪਤੀਆਂ ਨੂੰ ਧਿਆਨ ਵਿਚ ਰਖਦਿਆਂ ਟੈਕਸ ਦੀਆਂ ਚਾਰ ਵੱਖਰੀਆਂ ਸ਼੍ਰੇਣੀਆਂ ਤਿਆਰ ਕੀਤੀਆਂ ਜਿਨ੍ਹਾਂ ਕੋਲ ਜੀਐਸਟੀ ਦੇ ਅਧੀਨ ਟੈਕਸ ਬਦਲਣ ਲਈ ਜ਼ਰੂਰੀ ਸਾਧਨ ਅਤੇ ਸੰਪਰਕ ਹਨ।
ਅਪਣੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਸਾਂਝੀ ਕੀਤੀ ਇਕ ਵੀਡੀਉ ਲੜੀ ਵਿਚ ਗਾਂਧੀ ਨੇ ਕਿਹਾ, ''ਜੀਐਸਟੀ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ।
ਇਹ ਨਾ ਸਿਰਫ਼ ਅਸਫ਼ਲ ਸਾਬਤ ਹੋਇਆ, ਬਲਕਿ ਇਹ ਗ਼ਰੀਬਾਂ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ 'ਤੇ ਵੀ ਹਮਲਾ ਹੈ।'' ”ਉਨ੍ਹਾਂ ਕਿਹਾ, “ਜੀਐਸਟੀ ਕੋਈ ਟੈਕਸ ਪ੍ਰਣਾਲੀ ਨਹੀਂ ਹੈ, ਇਹ ਭਾਰਤ ਦੇ ਗਰੀਬਾਂ 'ਤੇ ਹਮਲਾ ਹੈ। ਇਹ ਛੋਟੇ ਦੁਕਾਨਦਾਰਾਂ, ਛੋਟੇ ਤੇ ਦਰਮਿਆਨੇ ਕਾਰੋਬਾਰਾਂ, ਕਿਸਾਨਾਂ ਅਤੇ ਮਜ਼ਦੂਰਾਂ 'ਤੇ ਹਮਲਾ ਹੈ। ”ਗਾਂਧੀ ਨੇ ਕਿਹਾ, “ਸਾਨੂੰ ਇਸ ਹਮਲੇ ਨੂੰ ਪਛਾਣਨਾ ਪਏਗਾ ਅਤੇ ਇਸਦੇ ਵਿਰੁਧ ਇਕਜੁਟ ਹੋ ਕੇ ਖਲੋਣਾ ਪਏਗਾ।''