ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਆਰਡੀਨੈਂਸ ਸਬੰਧੀ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਆਰਡੀਨੈਂਸ ਸਬੰਧੀ ਮੀਟਿੰਗ

image

ਦਿੜ੍ਹਬਾ ਮੰਡੀ, 5 ਸਤੰਬਰ (ਅਮਨਪ੍ਰੀਤ ਸਿੰਘ ਨਹਿਲ) ਦਿੜ੍ਹਬਾ ਦੇ ਲਾਗਲੇ ਪਿੰਡ ਰਤਨਗੜ੍ਹ ਸਿੰਧੜਾ ਵਿਖੇਪ੍ਰਧਾਨ ਦਰਸ਼ਨ ਸਿੰਘ ਸਾਦੀ ਹਰੀ ਦੀ ਅਗਵਾਈ ਵਿਚ ਇਕਾਈ ਦੀ ਮੀਟਿੰਗ ਗੁਰੂਦੁਆਰਾ ਸਾਹਿਬ ਵਿੱਚ ਕੀਤਾ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਮੋਦੀ ਸਰਕਾਰ ਵਲੋ ਪਾਸ ਕੀਤੇ ਗਏ ਤਿੰਨੇ ਆਰਡੀਨੈਂਸਾਂ ਨੇ ਦੇਸ਼ ਦੇ ਹਰ ਵਰਗ ਨੂੰ ਆਰਥਿਕ ਪੱਖੋਂ ਝੰਜੋੜ ਕੇ ਰੱਖ ਦੇਣਾ ਹੈ ਭਾਜਪਾ ਦੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲਈ ਕੰਮ ਕਰ ਰਹੀ ਹੈ ਉਹਨਾਂ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ  ਪ੍ਰਧਾਨ ਮੰਤਰੀ ਵੱਡੇ ਵੱਡੇ ਭਾਸ਼ਣਾ ਰਾਹੀ ਕਹਿੰਦੇ ਹਨ ਕਿ ਹਮ ਦੇਸ਼ ਨਹੀਂ ਵਿਕਨੇ ਦੇਂਗੇ ਪਰ ਇਸਦੇ ਬਿਲਕੁਲ ਉਲਟ ਸਾਰੇ ਦੇਸ ਦੇ ਕਾਰੋਬਾਰ ਦੀ ਵਾਂਗਡੋਰ ਕਾਰਪੋਰੇਟ ਘਰਾਣਿਆਂ ਨੂੰ ਸੌਂਪੀ ਜਾ ਰਹੀ ਹੈ ਮੋਦੀ ਸਰਕਾਰ ਵਲੋ ਪਾਸ ਕੀਤੇ ਗਏ ਖੇਤੀ ਵਿਰੋਧੀ ਤਿੰਨੇ ਆਰਡੀਨੈਂਸ ਇਕੱਲੇ ਕਿਸਾਨ ਵਿਰੋਧੀ ਨਹੀਂ ਪੂਰੇ ਦੇਸ਼ ਦੀ ਜੰਨਤਾ ਵਿਰੋਧੀ ਹਨ ਜਿਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਭੁੱਖਮਰੀ ਦਾ ਦੌਰ ਸੁਰੂ ਹੋ ਗਿਆ ਹੈ ਇਸ ਨਾਲ  ਜਰੂਰੀ ਵਸਤਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ ਉਹਨਾਂ ਵਲੋਂ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨ ਵੀਰਾਂ ਨੂੰ 7 ਸਤੰਬਰ ਨੂੰ ਡੀ ਸੀ ਦਫਤਰ ਸੰਗਰੂਰ ਅੱਗੇ ਧਰਨੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਧਰਨੇ ਸੰਬੰਧੀ ਪਿੰਡਾਂ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਇਆ ਜਾ ਰਹੀਆਂ ਹਨ ਇਸ ਮੌਕੇ ਗੁਰਮੇਲ ਸਿੰਘ ਅਮਰੀਕ ਸਿੰਘ ਕੈਪਰ, ਦਰਵਾਰਾ ਸਿੰਘ, ਬਲਜੀਤ ਸਿੰਘ ਖੇਤਲਾ, ਬੁੱਧ ਸਿੰਘ,  ਪਰਗਟ ਸਿੰਘ, ਅਮਨਦੀਪ ਸਿੰਘ ਸਿੰਧੜਾ  ਆਦਿ ਹਾਜ਼ਰ ਸਨ।
ਫੋਟੋ ਨੰ: 5 ਐਸਐਨਜੀ 21