ਰੋਟਰੀ ਕਲੱਬ ਨੇ ਅਧਿਆਪਕਾਂ ਦਾ ਕੀਤਾ ਸਨਮਾਨ

ਏਜੰਸੀ

ਖ਼ਬਰਾਂ, ਪੰਜਾਬ

ਰੋਟਰੀ ਕਲੱਬ ਨੇ ਅਧਿਆਪਕਾਂ ਦਾ ਕੀਤਾ ਸਨਮਾਨ

image

ਫ਼ਤਿਹਗੜ੍ਹ ਸਾਹਿਬ, 5 ਸਤੰਬਰ (ਸੁਰਜੀਤ ਸਿੰਘ ਸਾਹੀ) : ਅਧਿਆਪਕ ਇਕ ਅਜਿਹਾ ਸੋਮਾ ਹੈ ਜੋ ਦੇਸ਼ ਦੇ ਸਾਰੇ ਸੋਮਿਆਂ ਨੂੰ ਜਗਾਉਂਦਾ ਹੈ ਇਸ ਕਰਕੇ ਉਸ ਨੂੰ ਰਾਸ਼ਟਰ ਨਿਰਮਾਤਾ ਕਿਹਾ ਜਾਂਦਾ ਹੈ ਇਹ ਗੱਲ ਭੁਪਿੰਦਰ ਸਿੰਘ ਜੱਗੀ ਸਾਬਕਾ ਜ਼ਿਲ੍ਹਾ ਗਵਰਨਰ ਪੀ. ਡੀ. ਜੀ ਅਤੇ ਰਜਿੰਦਰ ਸਿੰਘ ਰੈਲੀ ਪ੍ਰਧਾਨ ਰੋਟਰੀ ਕਲੱਬ ਫਤਹਿਗੜ੍ਹ ਸਾਹਿਬ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਆਖੀ। ਉਨ੍ਹਾਂ ਕਿਹਾ ਕਿ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜੋ ਕਿ ਭਾਰਤ ਦੇ ਰਾਸ਼ਟਰਪਤੀ ਰਹੇ ਹਨ, ਨੇ ਅਧਿਆਪਕਾਂ ਨੂੰ ਸਰਵ-ਉਤਮ ਕਿਹਾ ਹੈ ਕਿਉਂਕਿ ਹਰ ਕੋਈ ਵਿਅਕਤੀ ਜੋ ਉਚਾਈ ਤੱਕ ਪੁੱਜਦਾ   ਹੈ ਉਹ ਕਿਸੇ ਨਾ ਕਿਸੇ ਅਧਿਆਪਕ ਦੀ ਦੇਣ ਹੁੰਦੀ ਹੈ। ਉਨ੍ਹਾਂ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਮਾਜ ਅੰਦਰ ਅਧਿਆਪਕਾਂ ਨੂੰ ਗੁਰੂ ਦਾ ਸਥਾਨ ਹਾਸਲ ਹੈ। ਇਸ ਮੌਕੇ ਕਲੱਬ ਵੱਲੋਂ ਲੈਕਚਰਾਰ ਪੂਰਨ ਸਹਿਗਲ, ਬਲਾਕ ਮੈਂਟਰ ਮਨਿੰਦਰਪਾਲ ਅਤੇ ਖੁਸ਼ਵੰਤ ਰਾਏ ਥਾਪਰ ਨੂੰ ਮਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸਾਹੀ, ਜਤਿੰਦਰ ਸਿੰਘ ਬੱਬੂ, ਡਾ. ਕੁਲਵਿੰਦਰ ਸਿੰਘ ਸੋਹਲ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ ਜੱਗੀ,  ਪ੍ਰੋ.  ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ ।
 

ਅਧਿਆਪਕਾਂ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।