ਭਾਈਚਾਰੇ ਦੀ ਮਿਸਾਲ : ਮੁਸਲਮਾਨ ਕਰ ਰਹੇ ਸਨ ਸੇਵਾ

ਏਜੰਸੀ

ਖ਼ਬਰਾਂ, ਪੰਜਾਬ

ਭਾਈਚਾਰੇ ਦੀ ਮਿਸਾਲ : ਮੁਸਲਮਾਨ ਕਰ ਰਹੇ ਸਨ ਸੇਵਾ

image

ਮੁਜ਼ੱਫ਼ਰਨਗਰ, 5 ਸਤੰਬਰ (ਸੈਸ਼ਵ ਨਾਗਰਾ): ਮਹਾਪੰਚਾਇਤ 'ਚ ਭਾਈਚਾਰੇ ਦੀ ਮਿਸਾਲ ਦੇਖਣ ਨੂੰ  ਮਿਲੀ | ਮੁਜ਼ੱਫ਼ਰਨਗਰ ਦੇ ਸੁਜਾਰੂ ਇਲਾਕੇ  ਜਿਥੇ ਮਹਾਪੰਚਾਇਤ ਚੱਲ ਰਹੀ ਸੀ | ਵਲੰਟੀਅਰਾਂ ਨੇ ਇਥੇ ਆਉਣ ਵਾਲੇ ਕਿਸਾਨਾਂ ਲਈ ਬਸਾਂ ਵਿਚ ਨਾਸ਼ਤੇ ਦਾ ਪ੍ਰਬੰਧ ਕੀਤਾ | ਹਲਵਾ, ਕੇਲਾ ਅਤੇ ਚਾਹ ਕਿਸਾਨਾਂ ਨੂੰ  ਮੁਫ਼ਤ ਪਰੋਸੀ ਜਾ ਰਹੀ ਸੀ | ਇਸ ਖੇਤਰ ਵਿਚ ਵੱਡੀ ਮੁਸਲਿਮ ਆਬਾਦੀ ਹੈ, ਇਸ ਲਈ ਵਲੰਟੀਅਰਾਂ ਵਿਚ ਬਹੁਤ ਸਾਰੇ ਮੁਸਲਿਮ ਭਾਈਚਾਰਿਆਂ ਦੇ ਨੌਜਵਾਨ ਵੀ ਸ਼ਾਮਲ ਸਨ | ਇਹ ਨੌਜਵਾਨ ਪੰਜਾਬੀਆਂ ਦੀ ਭੱਜ-ਭੱਜ ਕੇ ਸੇਵਾ ਕਰਦੇ ਦੇਖੇ ਗਏ |