ਟਿਕਰੀ ਬਾਰਡਰ 'ਤੇ ਕਿਸਾਨ ਦੇ ਤੰਬੂ ਸੜ ਕੇ ਹੋਏ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

Farmer's tent burnt to ashes at Tikri border

 

ਬਰੇਟਾ  (ਗੋਬਿੰਦ ਸ਼ਰਮਾ) : ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਲੜ ਰਹੇ ਕਿਸਾਨਾਂ ਨੂੰ  ਕਦੇ ਕੁਦਰਤੀ ਤੇ ਗ਼ੈਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਲੰਘੇ ਕਲ ਟਿਕਰੀ ਬਾਰਡਰ ਤੋਂ ਥੋੜੀ ਦੂਰ ਪੈਂਦੇ ਬਹਾਦਰਗੜ੍ਹ ਨਜਫ਼ਗੜ੍ਹ ਬਾਈਪਾਸ ਤੇ ਪੈਂਦੇ ਓਵਰ ਬਰਿਜ ਉਪਰ ਪਿੰਡ ਘੋੜੇਨਾਬ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੂੰ  ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦ ਕਿਸੇ ਕਾਰਨ ਕਰੰਟ ਵਾਲੀ ਤਾਰ ਨੂੰ  ਅੱਗ ਲੱਗਣ ਕਰ ਕੇ ਕਿਸਾਨਾਂ ਦਾ (Farmer's tent burnt to ashes at Tikri border) ਤੰਬੂ ਤੇ ਤੰਬੂ ਵਿਚਲਾ ਸਮਾਨ ਸੜ ਕੇ ਸੁਆਹ ਹੋ ਗਿਆ | 

ਇਹ ਵੀ ਪੜ੍ਹੋ: Tokyo paralympics: ਖਿਡਾਰੀਆਂ ਨੇ ਪੰਜ ਸੋਨ ਸਮੇਤ 19 ਤਮਗ਼ੇ ਪਾਏ ਭਾਰਤੀ ਦੀ ਝੋਲੀ

ਪ੍ਰਧਾਨ ਕਰਨੈਲ ਸਿੰਘ ਘੋੜੇਨਾਬ ਦੇ ਦੱਸਣ ਮੁਤਾਬਕ ਉਹ ਤਕਰੀਬਨ 12:30 ਵਜੇ ਦੇ ਕਰੀਬ ਅਪਣੇ ਤੰਬੂ ਵਿਚ ਆਰਾਮ ਕਰ ਰਹੇ ਸੀ ਤਾਂ ਅਚਾਨਕ ਤੰਬੂ (Farmer's tent burnt to ashes at Tikri border) ਵਿਚ ਅੱਗ ਲੱਗ ਗਈ ਜਦੋਂ ਤਕ ਕਿਸਾਨ ਸਮਾਨ ਬਾਹਰ ਕੱਢਦੇ ਤਾਂ ਅੱਗ ਐਨੀ ਵਧ ਗਈ ਕਿ ਉਨ੍ਹਾਂ ਅਪਣੀ ਜਾਨ ਮਸਾਂ ਬਚਾਈ ਤੇ ਬਾਹਰ ਨਿਕਲ ਕੇ ਮਦਦ ਲਈ ਨੇੜਲੇ ਤੰਬੂਆਂ ਵਿਚਲੇ ਕਿਸਾਨਾਂ ਨੂੰ  ਮਦਦ ਲਈ ਆਵਾਜ਼ ਲਗਾਈ | 

 

 

ਕਿਸਾਨਾਂ ਨੇ ਪਹਿਲਾਂ ਬਿਜਲੀ ਵਾਰੀ ਤਾਰ ਕੱਟੀ ਤੇ ਅੱਗ 'ਤੇ ਕਾਬੂ (Farmer's tent burnt to ashes at Tikri border) ਪਾਉਣ ਲਈ ਪਾਣੀ ਪਾਇਆ | ਪਰ ਉਦੋਂ ਤਕ ਅੱਗ ਨੇ ਸਾਰੇ ਤੰਬੂ ਨੂੰ  ਸਾੜ ਦਿਤਾ ਤੰਬੂ ਵਿਚ ਮੌਜੂਦ ਫ਼ਰਿੱਜ ਇਨਵਰਟਰ ਤੋਂ ਇਲਾਵਾ ਸਾਰੇ ਕਪੜੇ ਬਿਸਤਰੇ ਤੇ ਕਿਸਾਨ ਕੋਲ ਜੋ ਪੈਸੇ ਸੀ ਸੱਭ ਸੁਆਹ ਹੋ ਗਏ, ਨਾਲ ਹੀ ਨੇੜੇ ਤੰਬੂ ਵਿਚ ਬਦੇਸ਼ਾ ਪਿੰਡ ਦੇ ਕਿਸਾਨ ਸਨ |

 

ਉਨ੍ਹਾਂ ਦੇ ਤੰਬੂ ਨੂੰ  ਵੀ ਸੇਕ ਲੱਗ ਗਿਆ | ਜੁਗਲਾਣ ਦੇ ਕਿਸਾਨ ਬੂਟਾ ਸਿੰਘ ਨੇ ਦਸਿਆ ਕਿ ਉਹ ਮੌਕੇ 'ਤੇ ਕੋਲ ਹੀ ਸਨ ਕਿਸਾਨਾਂ ਨੇ ਜਥੇਬੰਦੀਆਂ ਦੇ ਆਗੂਆਂ, ਤੇ ਐਨ.ਆਰ.ਆਈ. ਭਰਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ |

ਇਹ ਵੀ ਪੜ੍ਹੋ: ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ