ਹਰਿਆਣਾ 'ਚ ਕੋਵਿਡ ਪਾਬੰਦੀਆਂ 14 ਦਿਨਾਂ ਲਈ ਹੋਰ ਵਧੀਆਂ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ 'ਚ ਕੋਵਿਡ ਪਾਬੰਦੀਆਂ 14 ਦਿਨਾਂ ਲਈ ਹੋਰ ਵਧੀਆਂ

image

ਚੰਡੀਗੜ੍ਹ, 5 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ ਅਧੀਨ ਕੋਵਿਡ ਪਾਬੰਦੀਆਂ ਨੂੰ  ਹੋਰ 14 ਦਿਨਾਂ ਲਈ ਵਧਾ ਦਿਤਾ ਹੈ | ਹੁਣ ਕੋਵਿਡ ਪਾਬੰਦੀਆਂ ਰਾਜ ਵਿਚ 20 ਸਤੰਬਰ ਤਕ ਜਾਰੀ ਰਹਿਣਗੀਆਂ | ਅਪਣੇ ਪਹਿਲੇ ਆਦੇਸ਼ ਵਿਚ ਸੋਧ ਕਰਦੇ ਹੋਏ, ਸਰਕਾਰ ਨੇ ਰਿਹਾਇਸ਼ੀ ਯੂਨੀਵਰਸਿਟੀਆਂ ਨੂੰ  15 ਅਕਤੂਬਰ ਤਕ ਆਨਲਾਈਨ ਕਲਾਸਾਂ ਦਾ ਸੰਚਾਲਨ ਜਾਰੀ ਰੱਖਣ ਦੇ ਨਿਰਦੇਸ਼ ਦਿਤੇ ਹਨ | 
ਮੁੱਖ ਸਕੱਤਰ ਵਿਜੇ ਵਰਧਨ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ  ਰਿਹਾਇਸ਼ੀ ਯੂਨੀਵਰਸਿਟੀਆਂ ਵਿਚ ਕਲਾਸਾਂ ਵਿਚ ਜਾਣ ਦੀ ਆਗਿਆ ਦੇਣ ਦਾ ਫ਼ੈਸਲਾ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ 15 ਅਕਤੂਬਰ ਨੂੰ  ਲਿਆ ਜਾਵੇਗਾ | ਆਦੇਸ਼ ਵਿਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੀ ਚਿਤਾਵਨੀ ਤੋਂ ਸੁਰੱਖਿਅਤ ਹਰਿਆਣਾ ਨੂੰ  15 ਦਿਨਾਂ ਲਈ ਵਧਾ ਦਿਤਾ ਗਿਆ ਹੈ | ਹੁਣ ਇਹ 6 ਸਤੰਬਰ ਨੂੰ  ਸਵੇਰੇ 5 ਵਜੇ ਤੋਂ 20 ਸਤੰਬਰ ਨੂੰ  ਸਵੇਰੇ 5 ਵਜੇ ਤਕ ਹੋਵੇਗਾ | ਇਸ ਸਮੇਂ ਦੌਰਾਨ ਲਾਗੂ ਕੀਤੇ ਜਾਣ ਵਾਲੇ ਦਿਸ਼ਾ -ਨਿਰਦੇਸ਼ ਪਹਿਲਾਂ ਦੇ ਆਦੇਸ਼ਾਂ ਅਧੀਨ ਜਾਰੀ ਕੀਤੇ ਗਏ ਹਨ |
ਐਸਏਐਸ-ਨਰਿੰਦਰ-5-2