ਕੋਰਟ ਕੰਪਲੈਕਸ ਦੇ ਬਖ਼ਸ਼ੀਖਾਨੇ 'ਚ ਚੱਲੀ ਗੋਲੀ, ASI ਦੀ ਮੌਤ
ਪੇਸ਼ੀ ਲਈ ਕੈਦੀਆਂ ਨੂੰ ਕੋਰਟ ’ਚ ਲੈ ਕੇ ਆਇਆ ਸੀ ਕੁਲਵਿੰਦਰ ਸਿੰਘ
Bullet fired in court complex treasury, ASI died
ਸ੍ਰੀ ਮੁਕਤਸਰ ਸਾਹਿਬ: ਕੋਰਟ ਕੰਪਲੈਕਸ ਦੇ ਬਖ਼ਸ਼ੀਖਾਨੇ 'ਚ ਗੋਲੀ ਚੱਲਣ ਨਾਲ ASI ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਾਈਨ ਵਿਚ ਹਾਜ਼ਰ ASI ਕੁਲਵਿੰਦਰ ਸਿੰਘ ਜੇਲ੍ਹ ’ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਆਇਆ ਸੀ। ਜਿਥੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਘਟਨਾ ਦੀ ਜਾਂਚ ਲਈ SP ਕੁਲਵੰਤ ਰਾਏ, DSP ਜਗਦੀਸ਼ ਕੁਮਾਰ ਪਹੁੰਚੇ।
DSP ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ASI ਜੋ ਕਿ ਪੁਲਿਸ ਲਾਈਨ 'ਚ ਡਿਊਟੀ ’ਤੇ ਸੀ ਅੱਜ ਸਵੇਰੇ ਜੇਲ੍ਹ ’ਚੋਂ ਪੇਸ਼ੀ ਲਈ ਕੈਦੀਆਂ ਨੂੰ ਮਾਣਯੋਗ ਅਦਾਲਤ 'ਚ ਲੈ ਕੇ ਆਇਆ ਜਿੱਥੇ ਜਦੋਂ ਉਹ ਸਾਥੀ ਪੁਲਿਸ ਕਰਮੀਆਂ ਨਾਲ ਕਾਗਜ਼ ਪੱਤਰਾਂ ਦਾ ਕੰਮ ਕਰ ਰਿਹਾ ਸੀ ਤਾਂ ਕਥਿਤ ਤੌਰ ’ਤੇ ਉਸ ਦੀ ਸਰਵਿਸ ਕਾਰਬਾਈਨ ’ਚੋਂ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।