ਅਜ਼ਾਦੀ ਦੇ 75 ਸਾਲਾਂ ਨੂੰ ਸਮਰਪਤ ਨਿਫ਼ਾ ਵਲੋਂ 23ਵੇਂ ਦਿਨ ਸਿਵਲ ਹਸਪਤਾਲ ਖ਼ੂਨਦਾਨ ਕੈਂਪ ਲਗਾਇਆ

ਏਜੰਸੀ

ਖ਼ਬਰਾਂ, ਪੰਜਾਬ

ਅਜ਼ਾਦੀ ਦੇ 75 ਸਾਲਾਂ ਨੂੰ ਸਮਰਪਤ ਨਿਫ਼ਾ ਵਲੋਂ 23ਵੇਂ ਦਿਨ ਸਿਵਲ ਹਸਪਤਾਲ ਖ਼ੂਨਦਾਨ ਕੈਂਪ ਲਗਾਇਆ

image


ਕਰਨਾਲ , 6 ਸਤੰਬਰ (ਪਲਵਿੰਦਰ ਸਿੰਘ ਸੱਗੂ): ਨੈਸ਼ਨਲ ਇੰਟੈਗਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ (ਨਿਫਾ) ਵੱਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ  ਸਮਰਪਿਤ ਲਗਾਤਾਰ 75 ਦਿਨ ਚੱਲੇ ਦੇਸ਼ ਵਿਆਪੀ ਖੂਨਦਾਨ ਮੁਹਿੰਮ ਦਾ 23ਵਾਂ ਦਿਨ ਕੈਂਪ ਸਥਾਨਕ ਸਿਵਲ ਹਸਪਤਾਲ ਬਲੱਡ ਬੈਂਕ ਵਿਖੇ ਲਗਾਇਆ ਗਿਆ¢
ਨਊ ਕਰਨਾਲ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਦਾ ਉਦਘਾਟਨ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਵੀਨ ਵਰਮਾ, ਜਨਰਲ ਸਕੱਤਰ ਪਰਮਜੀਤ ਸਿੰਘ ਆਹੂਜਾ, ਪਰਵੀਨ ਖੁਰਾਣਾ, ਨਿਫਾ ਦੇ ਸੰਸਥਾਪਕ ਪ੍ਰੀਤਪਾਲ ਸਿੰਘ ਪੰਨੂ, ਰੈਜ਼ੀਡੈਂਟ ਸਕੱਤਰ ਹਿਤੇਸ਼ ਗੁਪਤਾ, ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਨੇ ਕੀਤਾ  |  ਉਨ੍ਹਾਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ  ਬੈਜ ਲਗਾ ਕੇ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ¢ ਇਸ ਮÏਕੇ ਨਿਊ ਕਰਨਾਲ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਆਹੂਜਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ  ਸਮਰਪਿਤ ਖੂਨਦਾਨ ਦੀ ਇਸ ਮਹਾਨ ਕੁਰਬਾਨੀ ਵਿੱਚ ਕਰਨਾਲ ਦੇ ਪ੍ਰਾਪਰਟੀ ਡੀਲਰਾਂ ਨੇ ਵੀ ਆਪਣਾ ਬਲਿਦਾਨ ਦਿੱਤਾ ਹੈ ਅਤੇ ਅਸੀਂ ਭਵਿੱਖ ਵਿੱਚ ਵੀ ਅਜਿਹੀ ਮੁਹਿੰਮ ਦਾ ਸਮਰਥਨ ਕਰਦੇ ਰਹਾਂਗੇ¢