ਤਾਮਿਲਨਾਡੂ 'ਚ ਸ਼ੁਰੂ ਹੋਈ 'ਦਿੱਲੀ ਮਾਡਲ ਸਕੂਲ' ਸਕੀਮ, ਕੇਜਰੀਵਾਲ ਨੇ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਤਾਮਿਲਨਾਡੂ 'ਚ ਸ਼ੁਰੂ ਹੋਈ 'ਦਿੱਲੀ ਮਾਡਲ ਸਕੂਲ' ਸਕੀਮ, ਕੇਜਰੀਵਾਲ ਨੇ ਕੀਤਾ ਉਦਘਾਟਨ

image

ਚੇਨਈ, 5 ਸਤੰਬਰ : ਤਾਮਿਲਨਾਡੂ ਸਰਕਾਰ ਨੇ ਸੋਮਵਾਰ ਨੂੰ  'ਸਕੂਲ ਆਫ਼ ਐਕਸੀਲੈਂਸ ਐਂਡ ਮਾਡਲ ਸਕੂਲ' ਯੋਜਨਾ ਸ਼ੁਰੂ ਕੀਤੀ ਜੋ ਦਿੱਲੀ 'ਚ ਉੱਨਤ ਬੁਨਿਆਦੀ ਢਾਂਚੇ ਵਾਲੇ ਸਕੂਲਾਂ 'ਤੇ ਆਧਾਰਿਤ ਹਨ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਤਾਮਿਲਨਾਡੂ ਹਮਰੁਤਬਾ ਐਮਕੇ ਸਟਾਲਿਨ ਦੀ ਮੌਜੂਦਗੀ ਵਿਚ ਇਥੇ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰਾਜਾਂ ਨੂੰ  ਪਾਰਟੀ ਰਾਜਨੀਤੀ ਤੋਂ ਪਰੇ ਚੰਗੀਆਂ ਪਹਿਲਕਦਮੀਆਂ ਬਾਰੇ ਇਕ ਦੂਜੇ ਤੋਂ ਸਿਖਣਾ ਚਾਹੀਦਾ ਹੈ | ਉਨ੍ਹਾਂ ਨੇ ਸਕੂਲ ਸਿਖਿਆ ਖੇਤਰ ਨੂੰ  ਹੁਲਾਰਾ ਦੇਣ ਲਈ ਕੇਂਦਰ-ਰਾਜ ਦੇ ਸਹਿਯੋਗ ਦੀ ਮੰਗ ਕੀਤੀ |
ਕੇਜਰੀਵਾਲ ਨੇ ਕਿਹਾ ਕਿ ਜੇਕਰ ਸੂਬਾ ਅਤੇ ਕੇਂਦਰ ਸਰਕਾਰਾਂ ਇਕੱਠੇ ਹੋਣ ਤਾਂ ਪੰਜ ਸਾਲਾਂ ਦੇ ਅੰਦਰ ਦੇਸ਼ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ  ਵਧੀਆ ਸਿਖਿਆ ਪ੍ਰਦਾਨ ਕਰ ਸਕਦੇ ਹਨ | ਦਿੱਲੀ ਦੇ ਮੁੱਖ ਮੰਤਰੀ ਨੇ ਇਥੇ ਸਰਕਾਰੀ ਭਾਰਤੀ ਮਹਿਲਾ ਕਾਲਜ ਵਿਚ ਆਯੋਜਤ ਇਕ ਸਮਾਗਮ ਵਿਚ ਸਬੰਧਤ ਸਕੀਮ ਦਾ ਉਦਘਾਟਨ ਕੀਤਾ | ਕੇਜਰੀਵਾਲ ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਦੇਸ਼ ਦਾ ਵਿਕਾਸ ਹੋਵੇ, ਪਰ ਕੀ ਇਹ ਸੰਭਵ ਹੋਵੇਗਾ ਜੇਕਰ ਦੇਸ਼ ਦੇ ਸਰਕਾਰੀ ਸਕੂਲਾਂ ਦੇ 66 ਫ਼ੀ ਸਦੀ ਬੱਚਿਆਂ ਨੂੰ  Tਸਹੀ ਸਿਖਿਆ'' ਨਾ ਮਿਲੇ | ਸ਼ੁਰੂਆਤੀ ਪੜਾਅ ਵਿਚ ਇਸ ਸਕੀਮ ਅਧੀਨ 26 ਐਕਸੀਲੈਂਸ ਸਕੂਲ ਅਤੇ 15 ਮਾਡਲ ਸਕੂਲ ਸ਼ਾਮਲ ਕੀਤੇ ਗਏ ਹਨ |        (ਏਜੰਸੀ)