ਚੁੰਨ੍ਹੀ ਖ਼ੁਰਦ ਦੇ ਵਾਸੀਆਂ ਵਲੋਂ ਐਲੀਮੈਂਟਰੀ ਸਕੂਲ 'ਚ ਅਧਿਆਪਕਾਂ ਦੀ ਗਿਣਤੀ ਵਧਾਉਣ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਚੁੰਨ੍ਹੀ ਖ਼ੁਰਦ ਦੇ ਵਾਸੀਆਂ ਵਲੋਂ ਐਲੀਮੈਂਟਰੀ ਸਕੂਲ 'ਚ ਅਧਿਆਪਕਾਂ ਦੀ ਗਿਣਤੀ ਵਧਾਉਣ ਦੀ ਮੰਗ

image

ਫ਼ਤਿਹਗੜ੍ਹ ਸਾਹਿਬ, 6 ਸਤੰਬਰ (ਸਵਰਨਜੀਤ ਸਿੰਘ ਸੇਠੀ) : ਪਿੰਡ ਚੁੰਨ੍ਹੀ ਖੁਰਦ ਦੇ ਵਾਸੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਨੂੰ  ਇੱਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਸਰਕਾਰੀ ਐਲੀਮੈਂਟਰੀ ਸਕੂਲ ਚੁੰਨ੍ਹੀ ਖ਼ੁਰਦ ਵਿਚ ਲਗਭਗ ਪਿਛਲੇ 8 ਮਹੀਨਿਆਂ ਤੋਂ ਇੱਕ ਹੀ ਅਧਿਆਪਕ ਬੱਚਿਆਂ ਨੂੰ  ਪੜ੍ਹਾ ਰਿਹਾ ਹੈ ਜਦੋਂਕਿ ਸਕੂਲ ਵਿਚ ਬੱਚਿਆਂ ਦੀ ਗਿਣਤੀ ਲਗਭਗ 110 ਹੈ¢
ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਵੱਲੋਂ 110 ਬੱਚਿਆਂ ਨੂੰ  ਪੜ੍ਹਾਉਣਾ ਮੁਸ਼ਕਲ ਹੈ, ਇਸ ਲਈ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦਿਆਂ ਅਧਿਆਪਕਾਂ ਦੀ ਗਿਣਤੀ ਹੋਰ ਵਧਾਈ ਜਾਵੇ |
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਹੀ ਇਸ ਪਾਸੇ ਧਿਆਨ ਦੇ ਕੇ ਅਧਿਆਪਕਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ | ਇਸ ਮੌਕੇ ਗੋਬਿੰਦ ਸਿੰਘ ਚੁੰਨ੍ਹੀ, ਬਲਵਿੰਦਰ ਸਿੰਘ ਪੰਚ, ਦਲਜੀਤ ਸਿੰਘ ਨਾਮਧਾਰੀ, ਮਨਦੀਪ ਸਿੰਘ ਬੰਟੀ, ਸੰਤ ਰਾਮ ਸਿੰਘ ਨਾਮਧਾਰੀ, ਤੇਜਿੰਦਰ ਸਿੰਘ ਟਿੰਕਾ, ਗੁਰਬਾਲ ਸਿੰਘ, ਗੁਰਪ੍ਰੀਤ ਸਿੰਘ ਚੁੰਨ੍ਹੀ ਆਦਿ ਹਾਜ਼ਰ ਸਨ |
3
ਫ਼ੋਟੋ ਕੈਪਸ਼ਨ: ਪਿੰਡ ਚੁੰਨ੍ਹੀ ਖੁਰਦ ਦੇ ਵਾਸੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਨੂੰ  ਮੰਗ ਪੱਤਰ ਦਿੰਦੇ ਹੋਏ |-ਫ਼ੋਟੋ: ਸੇਠੀ