ਲੁਧਿਆਣਾ ਵਿਚ ਮਕਾਨ ਮਾਲਕ ਨੇ ਮਹਿਲਾ ਨਾਲ ਕੀਤਾ ਰੇਪ, ਕਿਰਾਇਆ ਨਾ ਦੇਣ 'ਤੇ ਦਿਤਾ ਵਾਰਦਾਤ ਨੂੰ ਅੰਜਾਮ
ਪੁਲਿਸ ਨੇ ਪੀੜਤਾ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਸ਼ੁਰੂ ਕੀਤੀ ਭਾਲ
ਲੁਧਿਆਣਾ: ਲੁਧਿਆਣਾ 'ਚ ਮਕਾਨ ਮਾਲਕ ਨੇ ਕਿਰਾਏ ਦੇ ਕਮਰੇ 'ਚ ਰਹਿਣ ਵਾਲੀ ਔਰਤ ਨਾਲ ਬਲਾਤਕਾਰ ਕੀਤਾ। ਔਰਤ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਭੱਜ ਗਿਆ। ਪੀੜਤ ਔਰਤ ਨੇ ਮਕਾਨ ਮਾਲਕ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਥਾਣਾ ਹੈਬੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 20 ਅਗਸਤ ਨੂੰ ਉਸ ਦਾ ਮਹੀਨੇ ਦਾ ਕਿਰਾਇਆ ਪੂਰਾ ਹੋ ਗਿਆ ਸੀ। 3200 ਰੁਪਏ ਦਾ ਕਿਰਾਇਆ ਦੇਣਾ ਬਾਕੀ ਸੀ।
ਇਹ ਵੀ ਪੜ੍ਹੋ: ਦੱਖਣੀ ਬ੍ਰਾਜ਼ੀਲ 'ਚ ਹੜ੍ਹ ਨੇ ਮਚਾਈ ਤਬਾਹੀ, 22 ਲੋਕਾਂ ਦੀ ਹੋਈ ਮੌਤ
ਔਰਤ ਨੇ ਦੱਸਿਆ ਕਿ ਉਸਦੇ ਪਤੀ ਦੀ 2020 ਵਿਚ ਮੌਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ। ਪਰਿਵਾਰ ਵਾਲਿਆਂ ਨੇ ਦੂਸਰਾ ਵਿਆਹ ਰੋਹਿਤ ਨਾਂ ਦੇ ਨੌਜਵਾਨ ਨਾਲ ਕਰਵਾਇਆ। ਪਤੀ ਰੋਹਿਤ ਕੰਮ 'ਤੇ ਗਿਆ ਹੋਇਆ ਸੀ। ਇਸੇ ਦੌਰਾਨ ਮੁਲਜ਼ਮ ਸੰਨੀ ਵਾਸੀ ਗਲੀ ਨੰਬਰ 4 ਸੰਤ ਨਗਰ ਹੈਬੋਵਾਲ 4 ਸਤੰਬਰ ਨੂੰ ਘਰ ਆਇਆ। ਮੁਲਜ਼ਮ ਉਸ ਤੋਂ ਕਿਰਾਏ ਦੀ ਮੰਗ ਕਰਨ ਲੱਗ ਪਿਆ। ਪੀੜਤਾ ਅਨੁਸਾਰ ਉਸ ਨੇ ਮਕਾਨ ਮਾਲਕ ਨੂੰ ਕਿਰਾਏ ਬਾਰੇ ਆਪਣੇ ਪਤੀ ਨਾਲ ਗੱਲ ਕਰਨ ਲਈ ਕਿਹਾ। ਇਹ ਸੁਣ ਕੇ ਦੋਸ਼ੀ ਛੱਤ 'ਤੇ ਚਲਾ ਗਿਆ।
ਇਹ ਵੀ ਪੜ੍ਹੋ: ਜੈਤੋ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਤੀ ਨੇ ਆਪਣੀ ਹੀ ਪਤਨੀ ਦਾ ਕੀਤਾ ਕਤਲ
ਪੀੜਤਾ ਅਨੁਸਾਰ ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਜਦੋਂ ਉਹ ਕੰਮ 'ਤੇ ਜਾਣ ਲਈ ਕਮਰੇ 'ਚ ਤਿਆਰ ਹੋ ਰਹੀ ਸੀ ਤਾਂ ਦੋਸ਼ੀ ਜ਼ਬਰਦਸਤੀ ਉਸ ਦੇ ਕਮਰੇ 'ਚ ਦਾਖਲ ਹੋ ਗਿਆ ਅਤੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿਤੀ। ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੁਲਜ਼ਮ ਨੇ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਔਰਤ ਨੇ ਘਟਨਾ ਦੇ ਤੁਰੰਤ ਬਾਅਦ ਆਪਣੇ ਪਤੀ ਰੋਹਿਤ ਨੂੰ ਸੂਚਨਾ ਦਿਤੀ। ਥਾਣਾ ਹੈਬੋਵਾਲ ਦੇ ਤਫ਼ਤੀਸ਼ੀ ਅਫ਼ਸਰ ਓਮ ਪ੍ਰਕਾਸ਼ ਅਨੁਸਾਰ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸੰਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 376, 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।