Punjab News: ਤਰਸ ਦੇ ਆਧਾਰ ’ਤੇ ਨਿਯੁਕਤ ਕਲਰਕਾਂ ’ਚੋਂ 92 ਫ਼ੀਸਦੀ ਟਾਈਪਿੰਗ ਪ੍ਰੀਖਿਆ ’ਚੋਂ ਫੇਲ੍ਹ

ਏਜੰਸੀ

ਖ਼ਬਰਾਂ, ਪੰਜਾਬ

Punjab News: ਪੰਜਾਬੀ ਤੇ ਅੰਗਰੇਜ਼ੀ ਟਾਈਪ ਟਾਈਪਿੰਗ ਦਾ ਲਿਆ ਗਿਆ ਸੀ ਟੈੱਸਟ 

92 percent of the clerks appointed on compassionate grounds failed the typing test

 

Punjab News: ਜੁਲਾਈ ਦੌਰਾਨ ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫ਼ਤਰਾਂ, ਸੰਸਥਾਵਾਂ ਤੇ ਸਕੂਲਾਂ ਵਿੱਚ ਤਰਸ ਦੇ ਆਧਾਰ ’ਤੇ ਨਿਯੁਕਤ ਕਲਰਕਾਂ ਦਾ ਦਫ਼ਤਰ ਭਾਸ਼ਾ ਵਿਭਾਗ, ਪੰਜਾਬ ਦੇ ਕੋਆਰਡੀਨੇਟਰ ਜ਼ਿਲ੍ਹਿਆਂ ਵੱਲੋਂ ਲਏ ਪੰਜਾਬੀ ਤੇ ਅੰਗਰੇਜ਼ੀ ਟਾਈਪ ਟੈੱਸਟ ਦੇ ਐਲਾਨੇ ਗਏ ਹਨ। ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਨਤੀਜੇ ਅਨੁਸਾਰ ਇਨ੍ਹਾਂ ਕਲਰਕਾਂ ਵਿੱਚੋਂ ਪੰਜਾਬੀ ’ਚੋਂ ਸਿਰਫ਼ ਸੱਤ ਪ੍ਰਤੀਸ਼ਤ ਤੇ ਅੰਗਰੇਜ਼ੀ ਵਿੱਚੋਂ ਅੱਠ ਫ਼ੀਸਦੀ ਕਲਰਕ ਹੀ ਪ੍ਰੀਖਿਆ ਪਾਸ ਕਰ ਪਾਏ ਹਨ। ਇਹਨਾਂ ਵਿਚੋਂ 92 ਫੀਸਦ ਕਲਰਕ ਫੇਲ੍ਹ ਹੋ ਗਏ ਹਨ।

ਦਰਅਸਲ ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ,ਸੰਸਥਾਵਾਂ ਅਤੇ ਸਕੂਲਾਂ ਵਿੱਚ ਤਰਸ ਦੇ ਆਧਾਰ ਤੇ ਨਿਯੁਕਤ ਹੋਏ ਕਲਰਕਾਂ ਦਾ ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਜੁਲਾਈ 2024 ਵਿੱਚ ਦਫਤਰ ਭਾਸ਼ਾ ਵਿਭਾਗ, ਪੰਜਾਬ, ਦੇ ਵੱਖ ਵੱਖ ਕੋਆਰਡੀਨੇਟਰ ਜਿਲ੍ਹਿਆਂ ਵੱਲੋਂ ਲਿਆ ਗਿਆ ਸੀ ਜਿਸ ਦਾ ਨਤੀਜਾ ਹੁਣ ਘੋਸ਼ਿਤ ਕੀਤੇ ਹਨ। ਇਹ ਨਤੀਜਾ ਵਿਭਾਗ ਦੀ ਵੈਬਸਾਈਟ http://www.ssapunjab.org 'ਤੇ ਵੀ ਮਿਲ ਜਾਵੇਗਾ। ਜਦੋਂ ਇਹਨਾ ਦੇ ਨਤੀਜੇ ਜਨਤਕ ਕੀਤੇ ਗਏ ਤਾਂ ਸਭ ਹੈਰਾਨ ਹੋ ਗਏ। ਕਿਉਂਕਿ ਨੌਕਰੀ ਕਰ ਰਹੇ ਪ੍ਰੀਖਿਆ ਦੇਣ ਵਾਲੇ ਕਲਰਕਾਂ ਵਿੱਚੋਂ ਸਿਰਫ ਪੰਜਾਬੀ ਵਿੱਚੋਂ 7 ਪ੍ਰਤੀਸ਼ਤ ਅਤੇ ਅੰਗਰੇਜ਼ੀ ਵਿੱਚੋਂ 8 ਪ੍ਰਤੀਸ਼ਤ ਕਲਰਕ ਹੀ ਪ੍ਰੀਖਿਆ ਪਾਸ ਕਰ ਪਾਏ ਹਨ।

ਸੂਬੇ ਦੇ ਤਰਸ ਦੇ ਅਧਾਰ ਤੇ ਨੌਕਰੀ ਲੈਣ ਵਾਲੇ 123 ਕਲਰਕਾਂ ਵਿੱਚੋਂ 86 ਕਲਰਕਾਂ ਨੇ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਦਿੱਤੀ ਅਤੇ 37 ਗੈਰ ਹਾਜ਼ਰ ਰਹੇ ਜਿਨਾਂ ਵਿੱਚੋਂ ਸਿਰਫ ਛੇ ਕਲਰਕ ਹੀ ਪੰਜਾਬੀ ਦੀ ਟਾਈਪਿੰਗ ਦੀ ‌ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 80 ਫੇਲ੍ਹ ਰਹੇ। ਇਨਾਂ 123 ਵਿੱਚੋਂ ਕਲਰਕਾਂ ਵਿੱਚੋਂ  79 ਨੇ ਅੰਗਰੇਜੀ ਦੀ ਟਾਈਪਿੰਗ ਪ੍ਰੀਖਿਆ ਦਿੱਤੀ ਸੀ ਅਤੇ 44 ਕਲਰਕ ਗੈਰ ਹਾਜਰ ਰਹੇ ਪਰ ਇਨਾ ਹਾਜ਼ਰ ਕਲਰਕਾਂ ਵਿੱਚੋਂ ਸਿਰਫ 7 ਕਲਰਕ ਹੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 72 ਫੇਲ ਰਹੇ।

ਹਾਲਾਂਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਗੈਰ ਹਾਜ਼ਰ ਰਹੇ ਅਤੇ ਫੇਲ੍ਹ ਹੋਏ ਕਲਰਕਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਣਾ ਹੈ ਤੇ ਅਕਤੂਬਰ ਮਹੀਨੇ ਵਿੱਚ ਇਹਨਾਂ ਦੀ ਫਿਰ ਤੋਂ ਇੱਕ ਵਾਰ ਪ੍ਰੀਖਿਆ ਲਈ ਜਾਵੇਗੀ ਅਤੇ ਨਵੇਂ ਕਰਮਚਾਰੀ ਵੀ ਅਕਤੂਬਰ ਵਿੱਚ ਇਹ ਪ੍ਰੀਖਿਆ ਦੇਣਗੇ ਜਿਸ ਦੇ ਲਈ ਵੇਰਵੇ ਇਕੱਠੇ ਕਰਨ ਦੀ ਪ੍ਰਕਿਰਿਆ ਵੀ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।