Ludhiana News : ਪਿੰਡ ਸਸਰਾਲੀ ਪਹੁੰਚੇ ਭਾਜਪਾ ਆਗੂ ਤਰੁਣ ਚੁੱਘ ਨੇ ਮੌਕੇ ਦਾ ਲਿਆ ਜਾਇਜ਼ਾ
Ludhiana News : ਪਿੰਡ ਵਾਸੀਆਂ ਦਾ ਕੀਤਾ ਧੰਨਵਾਦ, ਕਿਹਾ ਤੁਸੀਂ ਪਿੰਡ ਨਹੀਂ ਪੂਰਾ ਲੁਧਿਆਣਾ ਸ਼ਹਿਰ ਬਚਾਇਆ
Ludhiana News in Punjabi : ਭਾਜਪਾ ਆਗੂ ਤਰੁਣ ਚੁੱਘ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਹੈ। ਮੌਕੇ ਦੇ ਹਾਲਾਤ ਦੇਖ ਕੇ ਤਰੁਣ ਚੁੱਘ ਨੇ ਸਰਕਾਰ ਤੇ ਵੱਡੇ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਰੇਤ ਮਾਇਨਿੰਗ ਕੌਣ ਕਰਾ ਰਿਹਾ ਹੈ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ, ਕਿਹਾ- ‘ਤੁਸੀਂ ਪਿੰਡ ਨਹੀਂ ਪੂਰਾ ਲੁਧਿਆਣਾ ਸ਼ਹਿਰ ਬਚਾਇਆ ਹੈ।’
ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਨੇ ਸਸਰਾਲੀ ਬੰਨ੍ਹ ਨੂੰ ਢਾਹ ਲਗਾ ਦਿੱਤੀ ਸੀ। ਬੰਨ੍ਹ ਟੁੱਟਣ ਤੋਂ ਬਚਾਉਣ ਲਈ ਫੌਜ ਵਲੋਂ ਅਸਥਾਈ ਬੰਨ੍ਹ ਤਿਆਰ ਕੀਤਾ ਗਿਆ ਸੀ।
(For more news apart from BJP leader Tarun Chugh reached his in-laws' village and took stock of the situation News in Punjabi, stay tuned to Rozana Spokesman)