Ferozepur News : ਫਿਰੋਜ਼ਪੁਰ 'ਚ ਹੜ੍ਹ ਦੇ ਪਾਣੀ 'ਚ ਡੁੱਬਣ ਨਾਲ ਕਿਸਾਨ ਦੀ ਮੌਤ
Ferozepur News : ਖਾਲਸਾ ਏਡ ਨੇ ਰੈਸਕਿਊ ਕਰਕੇ ਗੁਰਮੀਤ ਸਿੰਘ ਨੂੰ ਪਾਣੀ 'ਚੋਂ ਡੁੱਬਦੇ ਨੂੰ ਕੱਢਿਆ ਸੀ ਬਾਹਰ
ਫਿਰੋਜ਼ਪੁਰ 'ਚ ਹੜ੍ਹ ਦੇ ਪਾਣੀ 'ਚ ਡੁੱਬਣ ਨਾਲ ਕਿਸਾਨ ਦੀ ਮੌਤ
Ferozepur News in Punjabi : ਫਿਰੋਜ਼ਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਟੱਲੀ ਗ੍ਰਾਮ ’ਚ ਹੜ੍ਹ ਦੇ ਪਾਣੀ 'ਚ ਡੁੱਬਣ ਨਾਲ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਗੁਰਮੀਤ ਸਿੰਘ ਉਮਰ 45 ਸਾਲਾ ਪਿੰਡ ਟੱਲੀ ਗ੍ਰਾਮ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਦੀ ਜਦੋਂ ਡੁੱਬਦੇ ਵਿਅਕਤੀ ’ਤੇ ਨਜ਼ਰ ਪਾਈ ਤਾਂ ਖਾਲਸਾ ਏਡ ਨੇ ਰੈਸਕਿਊ ਕਰਕੇ ਗੁਰਮੀਤ ਸਿੰਘ ਨੂੰ ਪਾਣੀ ’ਚੋਂ ਡੁੱਬਦੇ ਨੂੰ ਬਾਹਰ ਕੱਢਿਆ ਅਤੇ ਹਾਲਾਤ ਨਾਜ਼ੁਕ ਦੇਖ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ। ਜਿਥੇ ਇਲਾਜ ਦੌਰਾਨ ਕਿਸਾਨ ਗੁਰਮੀਤ ਸਿੰਘ ਨੇ ਦਮ ਤੋੜ ਦਿੱਤਾ।
(For more news apart from Farmer dies after drowning in flood water in Ferozepur News in Punjabi, stay tuned to Rozana Spokesman)