13 ਅਕਤੂਬਰ ਨੂੰ ਲੁਧਿਆਣਾ ’ਚ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਭਾਰਤ ਕਰਵਾਏਗੀ ਸਤਿਸੰਗ ਸੰਮੇਲਨ...

Maharishi Balmik ji

ਲੁਧਿਆਣਾ (ਵਿਸ਼ਾਲ ਕਪੂਰ): ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ:) ਭਾਵਾਧਸ ਭਾਰਤ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 13 ਅਕਤੂਬਰ ਨੂੰ ਸਵੇਰੇ 11 ਵਜੇ ਵਾਲਮੀਕਿ ਭਵਨ ਚੰਡੀਗੜ੍ਹ ਰੋਡ ਜਮਾਲਪੁਰ ਲੁਧਿਆਣਾ ਵਿਖੇ ਵਿਸ਼ਾਲ ਸਤਿਸੰਗ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਡੀ ਗਿਣਤੀ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ:) ਭਾਵਾਧਸ ਭਾਰਤ ਦੇ ਰਾਸ਼ਟਰੀ ਸੰਚਾਲਕ ਦਾਰਾ ਟਾਂਕ ਨੇ ਦੱਸਿਆ ਕਿ ਇਸ ਸਮਾਗਮ ਵਿਚ ਕਈ ਦਿਗਜ਼ ਆਗੂ ਪਹੁੰਚ ਰਹੇ ਹਨ।

ਪਹੁੰਚ ਰਹੇ ਮੁੱਖ ਮਹਿਮਾਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ, ਸੰਜੇ ਤਲਵਾੜ ਵਿਧਾਇਕ ਲੁਧਿਆਣਾ, ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ, ਕਾਂਗਰਸ ਬੁਲਾਰੇ ਰਾਜ ਕੁਮਾਰ ਵੇਰਕਾ, ਕੁਲਦੀਪ ਸਿੰਘ ਵੈਦ ਵਿਧਾਇਕ ਹਲਕਾ ਗਿੱਲ, ਅੰਕਿਤ ਬਾਂਸਲ, ਬਲਕਾਰ ਸਿੰਘ ਮੇਅਰ ਲੁਧਿਆਣਾ, ਅਸ਼ਵਨੀ ਸ਼ਰਮਾ, ਕਾਂਗਰਸੀ ਨੇਤਾ ਲੀਨਾ ਟਪਾਰੀਆ, ਧਰਮਵੀਰ ਸਕੱਤਰ ਪੰਜਾਬ ਕਾਂਗਰਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਵਿਸ਼ੇਸ਼ ਤੌਰ ਤੇ ਸਨਮਾਨ

ਉਨ੍ਹਾਂ ਦੱਸਿਆ ਕਿ ਇਸ ਮੌਕੇ ਸ੍ਰੀ ਗੇਜਾ ਰਾਮ ਚੇਅਰਮੈਨ ਸਫ਼ਾਈ ਕਮਿਸ਼ਨ ਪੰਜਾਬ, ਗੁਰਪ੍ਰੀਤ ਗੋਗੀ ਚੇਅਰਮੈਨ ਸਮਾਲ ਸਕੇਲ ਐਂਡ ਐਕਸਪੋਰਟ ਇੰਡਸਟਰੀ ਪੰਜਾਬ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਮੀਡੀਅਮ ਸਕੇਲ ਇੰਡਸਟਰੀ, ਰਮਨ ਸੁਬਰਮਨੀਅਮ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ, ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਜ਼ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਸੁਖਵਿੰਦਰ ਸਿੰਘ ਬਿੰਦਰਾ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।

ਸਥਾਨਕ ਕੌਂਸਲਰ ਅਤੇ ਨੇਤਾ ਵੀ ਹੋਣਗੇ ਸ਼ਾਮਲ

ਦਾਰਾ ਟਾਂਕ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਸੁਰਿੰਦਰ ਕਲਿਆਣ, ਜਸਵੀਰ ਲਵਣ, ਮੰਗਲ ਨਾਥ ਵਾਲੀ, ਰਾਜਨ ਧਨੀ, ਰੂਬਲ ਸਿੰਘ, ਚੇਤਨ ਧਾਰੀਵਾਲ, ਕਲਮਜੀਤ ਸਿੰਘ ਬੌਬੀ, ਕਪਿਲ ਮੇਹਤਾ, ਸੰਜੇ ਸ਼ਰਮਾ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਮਾਨ, ਇੰਦਰਜੀਤ ਸਿੰਘ ਮਰਵਾਹਾ, ਭੁਪਿੰਦਰ ਸਿੰਘ ਗਰੇਵਾਲ, ਰਾਕੇਸ਼ ਛਾਬੜਾ, ਸਨੀ ਮਲਿਕ, ਤੇਜਿੰਦਰ ਸਿੰਘ, ਬਲਜੀਤ ਪ੍ਰਧਾਨ ਤੋਂ ਇਲਾਵਾ ਹੋਰ ਬਹੁਤ ਸਾਰੇ ਸਥਾਨਕ ਕੌਂਸਲਰ ਅਤੇ ਨੇਤਾ ਸ਼ਾਮਲ ਹੋਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ:) ਭਾਵਾਧਸ ਭਾਰਤ ਦੇ ਪ੍ਰਬੰਧਕ ਬਿਦਰ ਟਾਂਕ, ਵੀਰ ਜਤਿੰਦਰ ਗੋਗਲਾ, ਜੈਰਾਮ, ਲਵਲੀ ਮਨੋਚਾ, ਪੀਸੀ ਮੌਰੀਆ, ਪ੍ਰਕਾਸ਼ ਪੰਡਿਤ, ਵਕੀਲ ਚੌਧਰੀ, ਕਿਸ਼ੋਰ ਘਈ, ਬੌਬੀ ਬੈਂਸ, ਰਾਕੇਸ਼ ਵੈਦ, ਭੋਲਾ ਯਾਦਵ, ਸੁਰੇਸ਼ ਮਿਸ਼ਰਾ, ਬਿਕਰਮ ਸਿੰਘ, ਦਵਿੰਦਰ ਵਿਡਲਸੰਨ, ਰਾਜੂ, ਸੋਨੀ, ਭੋਲਾ ਭਗਤ, ਰਤਨ ਕੁਮਾਰ, ਪ੍ਰਵੇਸ਼ ਚੰਡੇਲ, ਪ੍ਰਵੀਨ, ਕਪਿਲ ਸ਼ੇਰਯਾਰ, ਚਮਨ ਸਿੰਘ, ਬਿੱਟੂ, ਬਿੱਲਾ, ਪਿੰਕੂ, ਸ਼ਲੇਸ਼ ਕੁਮਾਰ, ਸੰਜੂ, ਕਪਿਲ, ਅਕਾਸ਼ ਟਾਂਕ ਅਤੇ ਗੋਪੀ ਹਾਜ਼ਰ ਸਨ।