ਚੱਢਾ ਸ਼ੂਗਰ ਮਿੱਲ 'ਚ ਧਰਨੇ ਦੌਰਾਨ ਗਰਮਾਇਆ ਮਾਹੌਲ, ਕਿਸਾਨ ਤੇ ਪ੍ਰਸ਼ਾਸਨ ਵਿਚਕਾਰ ਤਣਾਅ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੱਢਾ ਸ਼ੂਗਰ ਕੀੜੀ ਅਫ਼ਗ਼ਾਨਾਂ ਮਿੱਲ ਵਿਚ ਬੰਦ ਕਮਰੇ ਚ' ਮੀਟਿੰਗ ਚਲ ਰਹੀ ਹੈ। ਪਰ ਅਜੇ ਤੱਕ ਧਰਨਾ ਖ਼ਤਮ ਹੋਣ ਦੀ ਉਮੀਦ ਨਹੀਂ ਰਹੀ।

Chadha Sugar Mill protest

ਗੁਰਦਾਸਪੁਰ( ਕਾਦੀਆਂ)- ਹਰਚੋਵਾਲ ਦੇ ਨਜ਼ਦੀਕੀ ਪੈਂਦੀ ਚੱਢਾ ਸ਼ੂਗਰ ਮਿੱਲ ਤੇ ਕਿਸਾਨ ਮੋਰਚਾ ਔਲਖ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ। ਇਸ ਵਧਦੇ ਮਾਹੌਲ ਨੂੰ ਵੇਖਦਿਆਂ ਪੁਲਿਸ ਨੇ ਭਾਰੀ ਮਾਤਰਾ ਵਿਚ ਧਰਨੇ ਨੂੰ ਘੇਰਾ ਪਾ ਲਿਆ ਹੈ। ਇਸ ਨਾਲ ਦੁੱਧ ਵਾਲੀ ਡਿੱਗੀ ਵਿਚ ਤੇਲ ਲੈ ਕੇ ਆਏ ਕਿਸਾਨ ਦੀ ਪੁਲਿਸ ਪ੍ਰਸ਼ਾਸਨ ਨੇ ਧਰਨੇ ਵਿਚੋਂ ਧੱਕੇ ਨਾਲ ਤੇਲ ਵਾਲੀ ਡਿੱਗੀ ਖੋਹੀ ਤੇ ਧੱਕਾ ਮੁੱਕੀ ਕੀਤੀ ਹੋਈ। 

ਅੱਜ ਕਿਸਾਨ ਮੋਰਚਾ ਔਲਖ ਵਲੋਂ ਚੱਢਾ ਸ਼ੂਗਰ ਕੀੜੀ ਅਫ਼ਗ਼ਾਨਾਂ ਮਿੱਲ ਵਿਚ ਬੰਦ ਕਮਰੇ ਚ' ਮੀਟਿੰਗ ਚਲ ਰਹੀ ਹੈ। ਪਰ ਅਜੇ ਤੱਕ ਧਰਨਾ ਖ਼ਤਮ ਹੋਣ ਦੀ ਉਮੀਦ ਨਹੀਂ ਰਹੀ। ਪਰ ਚੱਢਾ ਮਿੱਲ ਮੈਨੇਜਮੈਂਟ ਤੋਂ ਕਿਸਾਨ ਖ਼ੁਸ਼ ਨਹੀਂ ਹਨ।

ਇੱਥੇ ਦੱਸ ਦੇਈਏ ਕਿ  ਬੀਤੇ ਦਿਨ ਸ਼ਾਮ ਨੂੰ ਪਿੰਡ ਨੂੰਨ ਦੇ ਕਰਮਜੀਤ ਸਿੰਘ ਨੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਅੱਜ 11 ਵਜੇ ਉਸ ਵੱਲੋਂ ਤੇਲ ਪਾ ਕੇ ਆਤਮ ਹੱਤਿਆ ਕਰਨੀ ਸੀ।  ਅੱਜ ਭੈਣੀ ਪੁਲਿਸ ਵੱਲੋਂ ਉਸਨੂੰ ਸਵੇਰ ਹੀ ਘਰ ਤੋਂ ਚੁੱਕ ਲਿਆ ਗਿਆ ਤੇ ਉਸ ਦੀ ਥਾਂ ਇਕ ਹੋਰ ਕਿਸਾਨ ਪਿਆਰਾ ਸਿੰਘ ਮਰਨ ਲਈ ਤਿਆਰ ਬੈਠਾ ਹੈ। ਪਰ ਪੁਲਿਸ ਨੇ ਧਰਨੇ ਤੇ ਦਬਾਅ ਬਣਾਇਆ ਹੋਇਆ ਹੈ।