image
ਚੋਗਾਵਾਂ, 5 ਅਕਤੂਬਰ (ਪਪ): ਪੁਲਿਸ ਥਾਣਾ ਲੋਪੋਕੇ ਨੇ ਅੱਜ ਅਪਰਾਧ ਦੀ ਦੁਨੀਆਂ ਵਿਚ ਦਹਿਸ਼ਤ ਮਚਾ ਰਹੇ ਗੈਂਗਸਟਰ ਸੁਖਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਭੁੱਲਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਡੀ. ਐਸ. ਪੀ. ਦਫ਼ਤਰ ਚੋਗਾਵਾਂ ਵਿਖੇ ਬੁਲਾਈ ਗਈ ਪੈੱ੍ਰਸ ਕਾਨਫ਼ਰੰਸ ਦੌਰਾਨ ਐਸ. ਡੀ. ਪੀ ਗੌਰਵ ਤੂਰਾ, ਐਸ. ਐਚ. ਓ. ਹਰਪਾਲ ਸੋਹੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਕਤ ਗੈਂਗਸਟਰ ਕਈ ਸਾਲਾ ਤੋਂ ਅਪਣੇ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਕਰ ਰਿਹਾ ਸੀ ਅਤੇ 2018 ਵਿਚ ਮੌਂਟੀ ਭੁੱਲਰ ਦੇ ਕਤਲ ਵਿਚ ਵੀ ਸ਼ਾਮਲ ਸੀ ਜਿਸ ਨੂੰ ਅੱਜ ਲਗਾਏ ਗਏ ਨਾਕੇ ਦੌਰਾਨ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਫ਼ੋਟੋ : ਚੌਗਾਵਾਂ--ਗੈਂਗਸਟਰ