ਐਲ.ਏ.ਸੀ 'ਤੇ ਤਣਾਅ ਦਰਮਿਆਨ ਆਹਮੋ-ਸਾਹਮਣੇ ਹੋਣਗੇ ਮੋਦੀ 'ਤੇ ਸ਼ੀ ਜਿਨਪਿੰਗ

ਏਜੰਸੀ

ਖ਼ਬਰਾਂ, ਪੰਜਾਬ

ਐਲ.ਏ.ਸੀ 'ਤੇ ਤਣਾਅ ਦਰਮਿਆਨ ਆਹਮੋ-ਸਾਹਮਣੇ ਹੋਣਗੇ ਮੋਦੀ 'ਤੇ ਸ਼ੀ ਜਿਨਪਿੰਗ

image

ਨਵੀਂ ਦਿੱਲੁ, 5 ਅਕਤੂਬਰ : ਕੋਰੋਨਾ ਮਹਾਂਮਾਰੀ ਦੇ ਚਲਦੇ 12ਵਾਂ ਬ੍ਰਿਕਸ ਸਿਖ਼ਰ ਸਮਾਰੋਹ ਇਸ ਵਾਰ ਵੀਡੀਉ ਕਾਨਫ਼ਰੰਸਿੰਗ ਰਾਹੀਂ 17 ਨਵੰਬਰ ਨੂੰ ਵਰਚੁਅਲੀ ਆਯੋਜਤ ਕੀਤਾ ਜਾਵੇਗਾ। ਇਸ ਦੌਰਾਨ ਐਲ.ਏ.ਸੀ. 'ਤੇ ਭਾਰਤ-ਚੀਨ ਦਰਮਿਆਨ ਜਾਰੀ ਸਰਹੱਦੀ ਵਿਵਾਦ ਦਰਮਿਆਨ ਭਾਰਤ ਦੇ ਪ੍ਰਧਾਨ  ਮੰਤਰੀ ਨਰਿੰਦਰ ਮੋਦੀ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਆਹਮਣੇ-ਸਾਹਮਣੇ ਹੋਣਗੇ। ਹਾਲਾਂਕਿ ਦੋਹਾਂ ਦੀ ਇਹ ਮੁਲਾਕਾਤ ਵੀਡੀਉ ਕਾਨਫ਼ਰੰਸਿੰਗ ਰਾਹੀਂ ਵਰਚੁਅਲ ਹੀ ਹੋਵੇਗੀ। ਇਸ ਸਾਲ ਦੇ ਸਿਖ਼ਰ ਸਮਾਰੋਹ 'ਚ ਬ੍ਰਿਕਸ ਦੇਸ਼ਾਂ ਦੇ ਆਗੂਆਂ ਦੀ ਬੈਠਕ ਦਾ ਵਿਸ਼ਾ 'ਗਲੋਬਲ ਸਥਿਰਤਾ, ਸਾਂਝੀ ਸੁਰੱਖਿਆ ਅਤੇ ਵਿਕਾਸ ਲਈ ਬ੍ਰਿਕਸ ਦੀ ਭਾਗੀਦਾਰੀ' ਹੈ।
        ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਵਲੋਂ ਕੋਸ਼ਿਸ਼ਾਂ ਜਾਰੀ ਹਨ। ਇਸ ਵਿਚ ਚੀਨ ਦੀ ਹਰ ਚਾਲ ਦਾ ਮੁਕਾਬਲਾ ਕਰਨ ਲਈ ਭਾਰਤੀ ਹਵਾਈ ਫ਼ੌਜ ਨੇ ਵੀ ਅਪਣੀ ਚੌਕਸੀ ਨੂੰ ਵਧਾ ਦਿਤਾ ਹੈ। ਅਜਿਹੇ 'ਚ ਜੇਕਰ ਚੀਨ ਫ਼ੌਜ ਨੂੰ ਪਿੱਛੇ ਹਟਾਉਣ, ਸਰਹੱਦ 'ਤੇ ਫ਼ੌਜ ਤਾਕਤ ਨਾ ਵਧਾਉਣ ਦੇ ਸਮਝੌਤੇ ਤੋਂ ਪਿੱਛੇ ਹਟਦਾ ਹੈ ਤਾਂ ਭਾਰਤ ਨੇ ਇਸ ਸਥਿਤੀ ਲਈ ਤਿਆਰੀ ਕਰ
ਰੱਖੀ ਹੈ।  (ਏਜੰਸੀ)