66 ਲੱਖ ਤੋਂ ਪਾਰ ਹੋਏ ਭਾਰਤ 'ਚ ਕੋਰੋਨਾ ਮਾਮਲੇ, ਅੱਜ 902 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

66 ਲੱਖ ਤੋਂ ਪਾਰ ਹੋਏ ਭਾਰਤ 'ਚ ਕੋਰੋਨਾ ਮਾਮਲੇ, ਅੱਜ 902 ਮੌਤਾਂ

image

ਨਵੀਂ ਦਿੱਲੁ, 5 ਅਕਤੂਬਰ : ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦਾ ਅੰਕੜਾ 66 ਲੱਖ 23 ਹਜ਼ਾਰ 816 ਹੋ ਗਿਆ ਹੈ। ਬੀਤੇ 24 ਘੰਟਿਆਂ ਵਿਚ 74 ਹਜ਼ਾਰ 441 ਨਵੇਂ ਮਾਮਲੇ ਸਾਹਮਣੇ ਆਏ ਹਨ।ਬੀਤੇ 24 ਘੰਟਿਆਂ 'ਚ 902 ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤਕ 1 ਲੱਖ 2 ਹਜ਼ਾਰ 685 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਇਸ ਦੌਰਾਨ ਰਾਹਤ ਦੀ ਇਕ ਗੱਲ ਇਹ ਹੈ ਕਿ ਹੁਣ ਤਕ 55 ਲੱਖ 86 ਹਜ਼ਾਰ 704 ਵਿਅਕਤੀ ਕੋਰੋਨਾ ਵਾਇਰਸ ਤੋਂ ਠੀਕ ਹੋ ਚੁਕੇ ਹਨ। ਇਸ ਵੇਲੇ ਕੋਰੋਨਾ ਦੇ 9 ਲੱਖ 34 ਹਜ਼ਾਰ 427 ਐਕਟਿਵ ਕੇਸ ਹਨ। ਦੇਸ਼ ਵਿਚ ਕੋਰੋਨਾ ਤੋਂ ਮੌਤ ਦੀ ਔਸਤਨ ਦਰ 1.6 ਫ਼ੀ ਸਦੀ ਰਹੀ ਹੈ। ਪੰਜਾਬ, ਮਹਾਰਾਸ਼ਟਰ, ਗੁਜਰਾਤ, ਪਛਮੀ ਬੰਗਾਲ, ਦਿੱਲੀ ਅਤੇ ਪੁਡੂਚੇਰੀ ਵਿਚ ਮੌਤ ਦਰ 2 ਤੋਂ 3 ਫ਼ੀ ਸਦੀ ਹੈ। ਝਾਰਖੰਡ, ਛੱਤੀਸਗੜ੍ਹ, ਮੇਘਾਲਿਆ, ਆਂਧਰਾ ਪ੍ਰਦੇਸ਼, ਮਨੀਪੁਰ, ਤੇਲੰਗਾਨਾ, ਬਿਹਾਰ, ਓਡੀਸ਼ਾ, ਅਸਾਮ, ਕੇਰਲ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ ਅਤੇ ਮਿਜੋਰਮ ਵਿਚ ਮੌਤ ਦਰ ਇਕ ਫ਼ੀ ਸਦੀ ਤੋਂ ਵੀ ਘੱਟ ਹੈ। ਮਿਜ਼ੋਰਮ ਵਿਚ ਹੁਣ ਤਕ 2103 ਮਾਮਲੇ ਸਾਹਮਣੇ ਆ ਚੁਕੇ ਹਨ। ਇਹ ਰਾਹਤ ਦੀ ਗੱਲ ਇਹ ਹੈ ਕਿ ਅਜੇ ਤਕ ਇਕ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।  (ਏਜੰਸੀ)