ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਿਲੀ ਵੱਡੀ ਰਾਹਤ, ਨਵੇਂ ਨਿਕਾਸੀ ਨਿਯਮਾਂ ਦੀ ਤਰੀਕ ਵਧਾਈ
ਨਿਕਾਸੀ ਨਿਯਮ ਲਾਗੂ ਕਰਨ ਦੀ ਤਰੀਖ ਇਸ ਸਾਲ ਅਕਤੂਬਰ ਤੋਂ ਵਧਾ ਕੇ ਅਗਲੇ ਸਾਲ ਅਕਤੂਬਰ ਤਕ ਕੀਤੀ
ਨਵੀਂ ਦਿੱਲੀ : ਸਰਕਾਰ ਨੇ ਨਿਰਮਾਣ (ਉਸਾਰੀ) ਉਪਕਰਣ ਵਾਹਨਾਂ ਅਤੇ ਟਰੈਕਟਰਾਂ ਲਈ ਨਵੇਂ ਨਿਕਾਸੀ ਨਿਯਮਾਂ (ਵਾਹਨਾਂ ਵਿਚ ਧੂਏਂ ਲਈ ਨਿਯਮ) ਨੂੰ ਲਾਗੂ ਕਰਨ ਲਈ ਆਖਰੀ ਤਰੀਕ ਅਗਲੇ ਸਾਲ ਤਕ ਵਧਾ ਦਿਤੀ ਹੈ। ਇਹ ਕ੍ਰਮਵਾਰ ਅਪ੍ਰੈਲ 2021 ਅਤੇ ਅਕਤੂਬਰ 2021 ਤਕ ਕਰ ਦਿੱਤੀ ਗਈ ਹੈ। ਪਹਿਲਾਂ ਇਹ ਮਾਪਦੰਡ ਇਸ ਅਕਤੂਬਰ ਤੋਂ ਲਾਗੂ ਕੀਤੇ ਜਾਣੇ ਸਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ਮੰਤਰਾਲੇ ਨੇ ਸੀ.ਐੱਮ.ਵੀ.ਆਰ. 1989 'ਚ ਸੋਧ ਨੂੰ ਨੋਟੀਫਾਈਡ ਕੀਤਾ ਹੈ ਜਿਸ ਵਿਚ ਟਰੈਕਟਰਾਂ (ਟੀ.ਈ.ਆਰ.ਐਮ. ਸਟੇਜ-4) ਦੇ ਨਿਕਾਸੀ ਨਿਯਮਾਂ ਦੇ ਅਗਲੇ ਪੜਾਅ ਨੂੰ ਲਾਗੂ ਕਰਨ ਦੀ ਤਰੀਖ ਨੂੰ ਇਸ ਸਾਲ ਅਕਤੂਬਰ ਤੋਂ ਵਧਾ ਕੇ ਅਗਲੇ ਸਾਲ ਅਕਤੂਬਰ ਤੱਕ ਕਰ ਦਿਤਾ ਗਿਆ ਹੈ।
ਕਾਬਲੇਗੌਰ ਹੈ ਕਿ ਨਵੇਂ ਨਿਯਮ ਟਰੈਕਟਰ ਮਾਲਕਾਂ ਨੂੰ ਪ੍ਰਭਾਵਤ ਨਹੀਂ ਕਰਨਗੇ, ਕਿਉਂਕਿ ਨਵੇਂ ਨਿਯਮ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਲਈ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਇਸ ਸਬੰਧ ਵਿਚ ਖੇਤੀਬਾੜੀ ਮੰਤਰਾਲੇ, ਟਰੈਕਟਰ ਨਿਰਮਾਤਾਵਾਂ ਅਤੇ ਖੇਤੀਬਾੜੀ ਐਸੋਸੀਏਸ਼ਨਾਂ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਰਮਾਣ ਉਪਕਰਣ ਵਾਹਨਾਂ ਦੇ ਇਨ੍ਹਾਂ ਮਾਪਦੰਡਾਂ ਨੂੰ ਲਾਗੂ ਕਰਨ ਲਈ ਛੇ ਮਹੀਨੇ ਦੀ ਛੋਟ ਦਿੱਤੀ ਗਈ ਹੈ। ਇਸ ਨੂੰ 1 ਅਪਰੈਲ, 2021 ਤੱਕ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, ਇਹ ਸੋਧ ਹੋਰ ਮੋਟਰ ਵਾਹਨਾਂ ਨਿਕਾਸੀ ਮਾਪਦੰਡ (ਬੀ.ਐਸ. ਦੇ ਨਿਯਮਾਂ ਅਨੁਸਾਰ) ਅਤੇ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਹੋਰ ਅਜਿਹੇ ਉਪਕਰਣਾਂ ਲਈ ਪ੍ਰਦੂਸ਼ਣ ਦੇ ਮਾਪਦੰਡਾਂ ਵਿਚਕਾਰ ਉਲਝਣ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦਾ ਹੈ। ਸੋਧ ਵਿਚ ਖੇਤੀ ਮਸ਼ੀਨਰੀ (ਖੇਤੀਬਾੜੀ ਟਰੈਕਟਰ, ਪਾਵਰ ਟਿਲਰ ਅਤੇ ਸਾਂਝੇ ਹਾਰਵੈਸਟਰ) ਅਤੇ ਨਿਰਮਾਣ ਉਪਕਰਣ ਵਾਹਨਾਂ ਲਈ ਵੱਖਰੇ ਨਿਕਾਸ ਮਾਪਦੰਡ ਸ਼ਾਮਲ ਹਨ।
ਸੋਧ ਹੋਰ ਮੋਟਰ ਵਾਹਨਾਂ ਦੇ ਨਿਕਾਸੀ ਮਾਪਦੰਡਾਂ ਵਿਚਕਾਰ ਭਰਮ ਤੋਂ ਬਚਣ ਦਾ ਵੀ ਯਤਨ ਕਰਦੀ ਹੈ ਜਿਸ ਵਿੱਚ ਬੀਐੱਸ ਦੇ ਮਾਪਦੰਡ ਹਨ ਅਤੇ ਜੋ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਅਜਿਹੇ ਹੋਰ ਉਪਕਰਣਾਂ ਲਈ ਹਨ। ਇਨ੍ਹਾਂ ਨਿਯਮਾਂ ਵਿੱਚ ਸੋਧ ਕਰਨ ਲਈ ਮਸੌਦਾ ਨਿਯਮਾਂ ਨੂੰ 5 ਅਗਸਤ, 2020 ਨੂੰ ਅਧਿਸੂਚਨਾ ਸੰਖਿਆ ਜੀਐੱਸਆਰ 491 (ਈ) ਤਹਿਤ ਪ੍ਰਕਾਸ਼ਿਤ ਕੀਤਾ ਗਿਆ ਹੈ।