ਦਿੱਲੀ-ਅੰਬਾਲਾ ਰੋਡ ਉਤੇ ਦੋ ਟਰੱਕਾਂ ਦੀ ਭਿਆਨਕ ਟੱਕਰ, ਦੋ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ-ਅੰਬਾਲਾ ਰੋਡ ਉਤੇ ਦੋ ਟਰੱਕਾਂ ਦੀ ਭਿਆਨਕ ਟੱਕਰ, ਦੋ ਦੀ ਮੌਤ

image

ਲੁਧਿਆਣਾ, 5 ਅਕਤੂਬਰ (ਪਪ): ਸ਼ਹਿਰ ਦੇ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ਉਤੇ ਦੋ ਟਰੱਕਾਂ ਦੀ ਭਿਆਨਕ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ ਕਰੀਬ 8 ਵਜੇ ਹੋਇਆ। ਕੰਟੇਨਰ ਅੱਗੇ ਦਿੱਲੀ ਵਲ ਜਾ ਰਿਹਾ ਸੀ ਅਤੇ ਉਸ ਦੇ ਪਿਛੇ ਹੀ ਜੰਮੂ ਐਂਡ ਕਸ਼ਮੀਰ ਨੰਬਰ ਦਾ ਟਰੱਕ ਪਿੱਛੇ ਆ ਰਿਹਾ ਸੀ ਜਿਵੇਂ ਹੀ ਇਹ ਦੋਵੇਂ ਓਰੀਏਂਟਲ ਬੈਂਕ ਕੋਲ ਪਹੁੰਚੇ ਤਾਂ ਕੰਟੇਨਰ ਸੜਕ ਦੇ ਸਾਈਡ ਵਿਚ ਲੱਗੀ ਰੇਲਿੰਗ ਵਿਚ ਟਕਰਾਇਆ ਤੇ ਪਿਛੇ ਤੋਂ ਟਰੱਕ ਚਾਲਕ ਨੇ ਟੱਕਰ ਮਾਰ ਦਿਤੀ।
ਪਿਛਲਾ ਟਰੱਕ ਏਨਾ ਤੇਜ਼ ਸੀ ਕਿ ਉਹ ਸੱਤ ਫ਼ੁੱਟ ਤਕ ਕੰਟੇਨਰ ਦੇ ਅੰਦਰ ਵੜ ਗਿਆ। ਇਸ ਤੋਂ ਪਿਛਲੇ ਟਰੱਕ ਚਾਲਕ ਅਤੇ ਸਹਿ-ਚਾਲਕ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਥਾਣਾ ਸਾਹਨੇਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਫ਼ੋਟੋ : ਲੁਧਿਆਣਾ--ਐਕਸੀਡੈਂਟ