ਦੇਸ਼ ’ਚ ਕੋਰੋਨਾ ਦੇ 18,833 ਨਵੇਂ ਮਾਮਲੇ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ’ਚ ਕੋਰੋਨਾ ਦੇ 18,833 ਨਵੇਂ ਮਾਮਲੇ

image

ਨਵੀਂ ਦਿੱਲੀ, 6 ਅਕਤੂਬਰ : ਭਾਰਤ ’ਚ ਇਕ ਦਿਨ ਵਿਚ ਕੋਵਿਡ 19 ਦੇ 18,833 ਨਵੇਂ ਮਾਮਲੇ ਸਾਹਮਣੇ ਆਉਦ ਦੇ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 3,38,71,881 ਹੋ ਗਈ। ਉਥੇ ਹੀ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 2,24,687 ਹੋ ਗਈ, ਜੋ 203 ਦਿਨਾਂ ’ਚ ਸੱਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਬੁਧਵਾਰ ਸਵੇਰੇ ਜਾਰੀ ਕੀਤਾ ਗਏ ਅੰਕੜਿਆਂ ਅਨੁਸਾਰ, ਕੋਰੋਨਾ ਨਾਲ 278 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,49,538 ਹੋ ਗਈ। ਦੇਸ਼ ’ਚ ਲਗਾਤਾਰ 12 ਦਿਨਾਂ ਤੋਂ ਲਾਗ ਦੇ 30 ਹਜ਼ਾਰ ਤੋਂ ਘੱਟ ਹੀ ਨਵੇਂ ਮਾਮਲੇ ਆ ਰਹੇ ਹਨ। ਦੇਸ਼ ’ਚ ਹਾਲੇ 2,46,687 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕੁਲ ਮਾਮਲਿਆਂ ਦਾ 0.73 ਫ਼ੀ ਸਦੀ ਹੈ। ਪਿਛਲੇ 24 ਘੰਟਿਆਂ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਕੁਲ 6,215 ਦੀ ਕਮੀ ਦਰਜ ਕੀਤੀ ਗਈ ਹੈ। (ਏਜੰਸੀ)