ਬਾਦਲਾਂ ਕਰ ਕੇ ਹੀ ਅੱਜ ਕਿਸਾਨ ਸੰਤਾਪ ਭੋਗ ਰਹੇ ਹਨ : ਜਸਮੀਤ ਸਿੰਘ ਪੀਤਮਪੁਰਾ 

ਏਜੰਸੀ

ਖ਼ਬਰਾਂ, ਪੰਜਾਬ

ਬਾਦਲਾਂ ਕਰ ਕੇ ਹੀ ਅੱਜ ਕਿਸਾਨ ਸੰਤਾਪ ਭੋਗ ਰਹੇ ਹਨ : ਜਸਮੀਤ ਸਿੰਘ ਪੀਤਮਪੁਰਾ 

image

ਨਵੀਂ  ਦਿੱਲੀ, 5 ਅਕਤੂਬਰ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ. ਜਸਮੀਤ ਸਿੰਘ ਪੀਤਮ ਪੁਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂ ਹਰ ਰੋਜ਼ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ | ਕਿਸਾਨਾਂ ਸਣੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ  ਜਿਤਾਉਣਾ ਤਾਂ ਹੈ ਨਹੀਂ | ਅੱਜ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਕਰ ਕੇ ਕਿਸਾਨ ਸੜਕਾਂ 'ਤੇ ਮਰਨ ਲਈ ਮਜਬੂਰ ਹਨ | ਜੇ ਬਾਦਲਾਂ ਨੇ ਪਹਿਲਾਂ ਹੀ ਮੋਦੀ ਕੈਬਨਿਟ ਵਿਚ ਕਾਲੇ ਕਾਨੂੰਨਾਂ ਵਿਰੁਧ ਸਟੈਂਡ ਲਿਆ ਹੁੰਦਾ ਤਾਂ ਅੱਜ ਗੱਲ ਹੋਰ ਹੋਣੀ ਸੀ | ਅੱਜ ਇਥੇ ਜਾਰੀ ਇਕ ਬਿਆਨ 'ਚ ਪੀਤਮ ਪੁਰਾ ਨੇ ਕਿਹਾ,Tਪਹਿਲਾਂ ਹੀ ਬਾਦਲਾਂ ਦੀ ਸਰਕਾਰ ਦੇ ਰਾਜ ਵਿਚ 10 ਸਾਲ ਪੰਜਾਬ ਨੂੰ  ਰੱਜ ਕੇ ਬਰਬਾਦ ਕੀਤਾ ਗਿਆ ਤੇ ਨਸ਼ਿਆਂ ਦਾ ਪਸਾਰਾ ਹੋਇਆ, ਪਰ ਹੁਣ ਕਿਸਾਨਾਂ ਤੇ ਲੋਕਾਂ ਨੂੰ  ਮੂਰਖ ਬਨਾਉਣ ਲਈ ਬਾਦਲ ਹਰ ਹੱਥਕੰਡਾ ਵਰਤ ਰਹੇ ਹਨ | ਇਸ ਤਰ੍ਹਾਂ ਦੇ ਕਾਰੇ ਕਰਨ ਦੇ ਬਾਵਜੂਦ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨੇ ਦੇਖ ਰਹੇ ਹਨ, ਤਾਂ ਹੈਰਾਨੀ ਹੈ | ਪਰ ਕਿਸਾਨਾਂ ਸਣੇ ਲੋਕਾਂ ਨੇ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਣਗੀਆਂ ਹਨ |''