ਜੇ ਤੁਹਾਡੇ ਬੱਚੇ ਜਾਂ ਰਿਸ਼ਤੇਦਾਰ ਰਹਿੰਦੇ ਨੇ ਵਿਦੇਸ਼, ਹੋ ਜਾਓ ਸਾਵਧਾਨ! ਇੰਝ ਵੱਜ ਸਕਦੀ ਫ਼ੋਨ 'ਤੇ ਠੱਗੀ

ਏਜੰਸੀ

ਖ਼ਬਰਾਂ, ਪੰਜਾਬ

ਮਹਿਲਾ ਨਾਲ 11 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ

If your children or relatives live abroad, be careful! This is how a phone scam can sound

 

ਚੰਡੀਗੜ੍ਹ : ਕੈਨੇਡਾ ’ਚ ਇਕ ਹਾਦਸੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਅਪਣੇ ਪੁੱਤ ਨੂੰ ਰਿਹਾਅ ਕਰਵਾਉਣ ਲਈ ਗਈ ਇਕ ਮਹਿਲਾ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨਾਲ 11 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਤੋਂ ਬਾਅਦ ਭਰਾ ਨੂੰ ਆਨਲਾਈਨ ਦੇਖ ਕੇ ਭੈਣ ਨੇ ਹਾਦਸੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਘਰ ’ਚ ਸੌਂ ਰਿਹਾ ਹੈ ਅਤੇ ਕੋਈ ਹਾਦਸਾ ਨਹੀਂ ਹੋਇਆ ਹੈ। ਔਰਤ ਨਾਲ ਠੱਗੀ ਦਾ ਪਤਾ ਲੱਗਣ ’ਤੇ ਸੈਕਟਰ-27 ਦੇ ਵਸਨੀਕ ਗਜਿੰਦਰ ਸਿੰਘ ਢਿੱਲੋਂ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ। ਸਾਈਬਰ ਸੈੱਲ ਨੇ ਗਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੈਕਟਰ-27 ਵਾਸੀ ਗਜਿੰਦਰ ਸਿੰਘ ਢਿੱਲੋਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੁੱਤਰ ਜੈਦੀਪ ਸਿੰਘ ਕੈਨੇਡਾ ਰਹਿੰਦਾ ਹੈ। ਉਸ ਦੀ ਪਤਨੀ ਨੂੰ ਮੋਬਾਇਲ ’ਤੇ ਵਟਸਐਪ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਜੈਦੀਪ ਸਿੰਘ ਨੇ ਕੋਈ ਹਾਦਸਾ ਕੀਤਾ ਹੈ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਕਾਰਨ ਪੁਲਿਸ ਨੇ ਜੈਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਪੁਲਿਸ ਤੋਂ ਛੁਡਾਉਣ ਲਈ ਪੈਸਿਆਂ ਦੀ ਲੋੜ ਹੈ। ਢਿੱਲੋਂ ਨੇ ਨੰਬਰ ਦਿੱਤਾ ਅਤੇ ਠੱਗੀ ਦਾ ਸ਼ਿਕਾਰ ਹੋਈ ਔਰਤ ਨੇ ਗੂਗਲ ਪੇਅ ਰਾਹੀ 11.50 ਲੱਖ ਰੁਪਏ ਟਰਾਂਸਫਰ ਦਿੱਤੇ।

ਇਸ ਤੋਂ ਬਾਅਦ ਔਰਤ ਨੇ ਇਸ ਸਾਰੀ ਘਟਨਾ ਬਾਰੇ ਧੀ ਨੂੰ ਦੱਸਿਆ। ਧੀ ਨੇ ਫੋਨ ’ਚ ਦੇਖਿਆ ਤਾਂ ਉਸ ਦਾ ਭਰਾ ਜੈਦੀਪ ਆਨਲਾਈਨ ਸੀ। ਜਦੋਂ ਉਸ ਨੇ ਆਪਣੇ ਭਰਾ ਨੂੰ ਮੈਸੇਜ ਕਰ ਕੇ ਹਾਦਸੇ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸੌਂ ਰਿਹਾ ਸੀ ਅਤੇ ਉਸ ਨਾਲ ਕੋਈ ਹਾਦਸਾ ਨਹੀਂ ਹੋਇਆ। ਧੋਖਾਦੇਹੀ ਦਾ ਪਤਾ ਲੱਗਣ ’ਤੇ ਉਸ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ।