ਮਨਿੰਦਰਜੀਤ ਬਿੱਟਾ ਨੇ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਧਰਮ ਦਾ ਠੇਕੇਦਾਰ, ਕਿਹਾ - ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼

ਏਜੰਸੀ

ਖ਼ਬਰਾਂ, ਪੰਜਾਬ

ਪਹਿਲਾਂ ਵੀ ਗਰਮ ਭਾਸ਼ਣ ਨੇ ਮਾਵਾਂ ਦੇ ਪੁੱਤ ਮਰਵਾਏ, ਹੁਣ ਫਿਰ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ,

Maninderjit Bitta described Amritpal Singh as a contractor of religion

 

ਅੰਮ੍ਰਿਤਸਰ - ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਅੱਜ ਪ੍ਰੈਸ ਕਾਨਫ਼ਰੰਸ ਕਰ ਕੇ ਅੰਮ੍ਰਿਤਸਪਾਲ ਸਿੰਘ 'ਤੇ ਨਿਸ਼ਾਨੇ ਸਾਧੇ। ਉਹਨਾਂ ਨੇ ਧਰਮ ਦੇ ਨਾਂ 'ਤੇ ਨਫ਼ਰਤ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਿੱਖ ਕੱਟੜਪੰਥੀ ਨਫ਼ਰਤ ਫੈਲਾ ਰਹੇ ਹਨ ਜੋ ਕਿ ਕਿਸੇ ਲਈ ਵੀ ਚੰਗਾ ਨਹੀਂ ਹੈ।

ਬਿੱਟਾ ਨੇ ਕਿਹਾ ਕਿ ਜਿਹੜੇ ਲੋਕ ਖਾਲਿਸਤਾਨ ਦੇ ਨਾਂ 'ਤੇ ਆਜ਼ਾਦੀ ਮੰਗ ਰਹੇ ਹਨ, ਉਹਨਾਂ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਆਜ਼ਾਦੀ ਦੀ ਕੀ ਲੋੜ ਹੈ। ਇਹ ਲੋਕ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੇ ਹਨ, ਜਦ ਕਿ ਭਾਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ। ਸਿੱਖਾਂ ਨੇ ਦੇਸ਼ ਵਿਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜਲ ਸੈਨਾ ਮੁਖੀ, ਫੌਜ ਮੁਖੀ ਦੇ ਰੂਪ ਵਿਚ ਸਾਰੇ ਅਹੁਦਿਆਂ 'ਤੇ ਕੰਮ ਕੀਤਾ ਹੈ। ਇਸ ਦੇ ਬਾਵਜੂਦ ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮਨਿੰਦਰਜੀਤ ਬਿੱਟਾ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਮਾਂਵਾਂ ਦੇ ਪੁੱਤ ਮਾਰੇ ਗਏ ਹਨ। ਹੁਣ ਫਿਰ ਖਾਲਿਸਤਾਨ ਦੇ ਨਾਂ 'ਤੇ ਇਹ ਲੋਕ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡ ਮਿਲ ਰਹੇ ਹਨ, ਜੇਕਰ ਇਹ ਲੋਕ ਇੰਨੇ ਹੀ ਬਹਾਦਰ ਹਨ ਤਾਂ ਪਹਿਲਾਂ ਜਾ ਕੇ ਪੰਜਾ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰਨ। ਗੁਰਦੁਆਰਿਆਂ ਦਾ ਅਪਮਾਨ ਕੀਤਾ। 
ਬਿੱਟਾ ਨੇ ਅੰਮ੍ਰਿਤਪਾਲ ਸਿੰਘ ਨੂੰ ਲਕਾਰਦਿਆਂ ਕਿਹਾ ਕਿ ਜੇ ਉਹ ਇਹਨਾਂ ਹੀ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਹੈ ਤਾਂ ਪਹਿਲਾਂ ਪਾਕਿਸਤਾਨ ਜਾ ਕੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਆਵੇ ਜਾਂ ਫਇਰ ਖ਼ੁਦ ਸ਼ਹੀਦੀ ਦਾ ਜਾਮ ਪੀਵੇ ਫਿਰ ਉਸ ਨੂੰ ਸਾਰਾ ਹਿੰਦੁਸਤਾਨ ਸਨਮਾਨਿਤ ਕਰੇਗਾ। 

ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਇਹ ਲੋਕ ਮੌਤ ਦੇ ਵਪਾਰੀ ਹਨ। ਬਿਨ੍ਹਾਂ ਕਿਸੇ ਕਾਰਨ 36000 ਲੋਕਾਂ ਨੂੰ ਬੇਕਸੂਰ ਮਾਰ ਦਿੱਤਾ ਗਿਆ। ਸਿੱਖ ਕੌਮ ਦਾ ਇਤਿਹਾਸ ਬਹੁਤ ਮਹਾਨ ਹੈ, ਪਰ ਇਹ ਪੁੱਛਣਾ ਚਾਹੀਦਾ ਹੈ ਕਿ ਹਿੰਦੂਆਂ ਨੂੰ ਕਿਉਂ ਮਾਰਿਆ ਗਿਆ, ਜਦੋਂ ਕਿ ਹਿੰਦੂ ਆਪਣੇ ਮਨ ਵਿਚ ਨਫ਼ਰਤ ਦੀ ਭਾਵਨਾ ਨਹੀਂ ਰੱਖਦੇ, ਇਸਾਈ ਆਪਣੇ ਮਨ ਵਿਚ ਕੋਈ ਨਫ਼ਰਤ ਦੀ ਭਾਵਨਾ ਨਹੀਂ ਰੱਖਦੇ। ਜੇਕਰ ਸਿੱਖਾਂ ਨੂੰ ਖ਼ਤਰਾ ਹੈ ਤਾਂ ਉਨ੍ਹਾਂ ਨੂੰ ਆਪਣੇ ਹੀ ਲੋਕਾਂ ਤੋਂ ਖ਼ਤਰਾ ਹੈ ਨਾ ਕਿ ਕਿਸੇ ਹੋਰ ਧਰਮ ਤੋਂ, ਇਸ ਲਈ ਲੋੜ ਹੈ ਕਿ ਧਰਮ ਦਾ ਪ੍ਰਚਾਰ ਕੀਤਾ ਜਾਵੇ, ਨਫ਼ਰਤ ਦਾ ਨਹੀਂ।