ਜਲੰਧਰ-ਨਵਾਂਸ਼ਹਿਰ ’ਚ ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਰ ਸਕਦੀ ਹੈ ਨਾਮਜ਼ਦ !

ਏਜੰਸੀ

ਖ਼ਬਰਾਂ, ਪੰਜਾਬ

ਟੈਂਡਰ ਘੁਟਾਲੇ ਵਿਚ ਗ੍ਰਿਫ਼ਤਾਰ ਠੇਕੇਦਾਰਾਂ ਨੇ ਪੁੱਛ-ਗਿੱਛ ਦੇ ਦੌਰਾਨ ਆਸ਼ੂ ਦੇ ਖਿਲਾਫ ਕਈ ਖੁਲਾਸੇ ਕੀਤੇ ਹਨ।

Tender scam case in Jalandhar-Nawanshahr:

ਚੰਡੀਗੜ੍ਹ: ਖਾਦ ਅਤੇ ਸਪਲਾਈ ਵਿਭਾਗ ਵਿਚ ਕਰੋੜਾਂ ਰੁਪਏ ਦੇ ਟਰਾਂਸਪੋਰਟ ਤੇ ਲੇਬਰ ਟੈਂਡਰਾਂ ’ਚ ਘੁਟਾਲੇ ਵਿਚ ਨਿਆਇਕ ਰਿਮਾਂਡ ’ਤੇ ਚਲ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹੁਣ ਜਲੰਧਰ ਰੇਂਜ ਦੇ ਟੈਂਡਰ ਘੁਟਾਲੇ ਵਿਚ ਨਾਮਜ਼ਦ ਕਰਨ ਦੀ ਤਿਆਰੀ ਹੈ। ਜਲੰਧਰ-ਨਵਾਂਸ਼ਹਿਰ ਵਿਚ ਹੋਏ ਟੈਂਡਰ ਘੁਟਾਲੇ ’ਚ ਸ਼ਮੂਲੀਅਤ ਦੇ ਤੱਥਾਂ ਦੀ ਪੁਸ਼ਟੀ ਲਈ ਵਿਜੀਲੈਂਸ ਜਲੰਧਰ ਟੀਮ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਵੇਗੀ।

ਲੁਧਿਆਣਾ ਵਿਚ ਟੈਂਡਰ ਘੁਟਾਲੇ ਵਿਚ ਗ੍ਰਿਫ਼ਤਾਰ ਠੇਕੇਦਾਰਾਂ ਨੇ ਪੁੱਛ-ਗਿੱਛ ਦੇ ਦੌਰਾਨ ਆਸ਼ੂ ਦੇ ਖਿਲਾਫ ਕਈ ਖੁਲਾਸੇ ਕੀਤੇ ਹਨ। 

ਹਾਲ ਹੀ ਵਿਚ ਵਿਜੀਲੈਂਸ ਨੇ ਅਨਾਜ ਮੰਡੀਆਂ ਦੇ ਲੇਬਰ ਠੇਕੇ ਤੇ ਟਰਾਂਸਪੋਰਟੇਸ਼ਨ ਦੇ ਕੰਮਾਂ ਵਿਚ ਧੋਖਾਧੜੀ ਨੂੰ ਲੈ ਕੇ ਨਵਾਂਸ਼ਹਿਰ ’ਚ ਸੰਬੰਧਿਤ ਅਫ਼ਸਰਾਂ ਕਰਮਚਾਰੀਆਂ ਤੇ 3 ਠੇਕੇਦਾਰਾਂ ਦੇ ਖਿਲਾਫ ਘਪਲਾ ਕਰਨ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਅਨਾਜ ਮੰਡੀਆਂ ਵਿਚ ਕਣਕ ਝੋਨਾ ਤੇ ਸਟਾਕ ਸਮੱਗਰੀ ਦੇ ਲਈ ਲੇਬਰ ਕਾਰਟੇਜ ਤੇ ਟਰਾਂਸਪੋਰਟੇਸ਼ਨ ਦੇ ਟੈਂਡਰ ਦੇ ਦੌਰਾਨ ਨਵਾਂਸ਼ਹਿਰ ਰਾਹੋਂ ਕਲੱਸਟਰ ਜਾਂ ਨਵਾਂਸ਼ਹਿਰ ਦੇ ਮੂਲ ਦਰ ’ਤੇ ਕੇਵਲ ਲੇਬਰ ਟੈਂਡਰ ਜਾਰੀ ਕੀਤੇ, ਪਰ ਵਿਭਾਗ ਦੁਆਰਾ ਬਿਨਾਂ ਕਿਸੀ ਆਧਾਰ ’ਤੇ ਟੈਂਡਰ ਖਾਰਿਜ ਕਰ ਕੇ ਨਵਾਂਸ਼ਹਿਰ ਕਲੱਸਟਰ ਦੇ ਲਈ 71 ਫੀਸਦੀ ਦਰ ’ਤੇ ਅਤੇ ਰਾਹੋਂ ਕਲੱਸਟਰ ਲਈ 72 ਫੀਸਦੀ ਵੱਧ ਦਰ ’ਤੇ ਤੇਲੂ ਰਾਮ ਨੂੰ ਦੇ ਦਿੱਤਾ ਸੀ।