ਯੂਨਾਈਟਿਡ ਸਿੱਖ ਮੂਵਮੈਂਟ ਦੀ ਫ਼ੌਜ ਮੁਖੀ ਨੂੰ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਫ਼ੌਜ ਮੁਖੀ ਵਲੋਂ ਇਕ ਸੈਮੀਨਾਰ ਵਿਚ ਦਿਤੇ ਭਾਸ਼ਣ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂ ਡਾਕਟਰ ਭਗਵਾਨ ਸਿੰਘ, ਕੈਪਟਨ ਚੰਨਣ ਸਿੰਘ ਸਿੱਧੂ........

Warns Army Chief of the United Sikh Movement

ਚੰਡੀਗੜ : ਭਾਰਤੀ ਫ਼ੌਜ ਮੁਖੀ ਵਲੋਂ ਇਕ ਸੈਮੀਨਾਰ ਵਿਚ ਦਿਤੇ ਭਾਸ਼ਣ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂ ਡਾਕਟਰ ਭਗਵਾਨ ਸਿੰਘ, ਕੈਪਟਨ ਚੰਨਣ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਫ਼ੌਜ ਮੁਖੀ ਵਲੋਂ ਦਿਤਾ ਗਿਆ ਬਿਆਨ 'ਕਿ ਪੰਜਾਬ ਦੇ ਹਾਲਾਤ ਠੀਕ ਨਹੀਂ, ਜੇ ਜਲਦੀ ਐਕਸ਼ਨ ਨਾ ਲਿਆ ਗਿਆ ਤਾਂ ਬਹੁਤ ਦੇਰ ਹੋ ਜਾਏਗੀ' ਪੂਰੀ ਤਰ੍ਹਾਂ  ਸਿਆਸਤ ਤੋਂ ਪ੍ਰੇਰਿਤ ਬਿਆਨ ਹੈ। ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਫ਼ੌਜੀ ਮੁਖੀ ਸਰਕਾਰਾਂ ਨੂੰ ਡਰਾ ਕੇ ਮਾਸੂਮ ਸਿੱਖਾਂ ਉਤੇ ਜਬਰ ਦਾ ਦੌਰ ਦੁਬਾਰਾ ਸ਼ੁਰੂ ਕਰਾਉਣਾ ਚਾਹੁੰਦਾ ਹੈ।

ਜਨਰਲ ਰਾਵਤ ਕੋਈ ਗ੍ਰਹਿ ਮੰਤਰੀ ਨਹੀਂ ਅਤੇ ਨਾ ਹੀ ਇੰਟੈਲੀਜੈਂਸ ਮੁਖੀ ਹੈ, ਫਿਰ ਉਹ ਪੰਜਾਬ ਵਿਰੁਧ ਬਿਆਨ ਦੇ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ? ਕੀ ਉਸ ਨੂੰ ਹਿੰਦੁਸਤਾਨ ਦੇ ਮੌਜੂਦਾ ਹਾਲਾਤ ਨਹੀਂ ਦਿਸਦੇ। ਜਿਥੇ ਸਰਕਾਰ ਦੀ ਨਿਗਰਾਨੀ ਹੇਠ ਹਰ ਸੰਵਿਧਾਨਕ ਸੰਸਥਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿਚ ਸੀਬੀਆਈ, ਆਰਬੀਆਈ, ਈਡੀ ਅਤੇ ਸੁਪਰੀਮ ਕੋਰਟ ਦੀਆਂ ਮਿਸਾਲਾਂ ਸਭ ਦੇ ਸਾਹਮਣੇ ਹਨ ਕਿ ਕਿਵੇਂ ਸਰਕਾਰ ਚਲਾਉਣ ਵਾਲੀਆਂ ਧਿਰਾਂ ਮੰਦਰ ਸਬੰਧੀ ਫ਼ੈਸਲੇ ਲਈ ਸਰਵਉਚ ਅਦਾਲਤ ਦੀ ਸ਼ਰੇਆਮ ਅਲੋਚਨਾ ਕਰ ਰਹੀਆਂ ਹਨ, ਉਸ ਬਾਰੇ ਉਹ ਕਿਉਂ ਕੁਝ ਨਹੀਂ ਬੋਲਦੇ? 

ਮੂਵਮੈਂਟ ਆਗੂਆਂ ਨੇ ਕਿਹਾ ਕਿ ਜੇ ਫ਼ੌਜ ਮੁਖੀ ਸਚਮੁੱਚ ਹੀ ਪੰਜਾਬ ਦੇ ਹਾਲਾਤ ਸਮਝਦਾ ਹੈ ਤਾਂ ਉਸ ਨੂੰ ਇਹ ਬਿਆਨ ਬਰਗਾੜੀ ਇਨਸਾਫ਼ ਮੋਰਚੇ ਦੇ ਸੰਦਰਭ ਵਿਚ ਦੇਣਾ ਚਾਹੀਦਾ ਸੀ ਕਿ ਜੇ ਸਰਕਾਰਾਂ ਨੇ ਸਿੱਖਾਂ ਨੂੰ ਇਨਸਾਫ਼ ਦੇਣ ਵਿਚ ਹੋਰ ਦੇਰ ਕੀਤੀ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ। ਜਦਕਿ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਇਨਸਾਫ਼ ਮੋਰਚੇ ਵਿਚ ਹੋਣ ਵਾਲੇ ਲੱਖਾਂ ਦੇ ਇਕੱਠ ਵਿਚ ਵੀ ਜ਼ਰਾ ਜਿੰਨੀ ਕੋਈ ਹਿੰਸਾ ਨਹੀਂ ਹੋਈ। ਫਿਰ ²ਫੌਜ ਮੁਖੀ ਦਾ ਭਰਮ ਕਿਹੜੇ ਤੱਥਾਂ 'ਤੇ ਅਧਾਰਤ ਹੈ? ਫ਼ੌਜ ਮੁਖੀ ਦਾ ਕੰਮ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੁੰਦਾ ਹੈ ਨਾ ਕਿ ਬੇਵਜ੍ਹਾ ਲੋਕਾਂ ਨੂੰ ਡਰਾਉਣਾ।