ਭਾਰਤ ਨੇ ਬ੍ਰਿਟੇਨ ਤੋਂ ਮਾਲਿਆ ਅਤੇ ਨੀਰਵ ਮੋਦੀ ਦੀ ਜਲਦ ਹਵਾਲਗੀ ਦੀ ਕੀਤੀ ਮੰਗ
ਭਾਰਤ ਨੇ ਬ੍ਰਿਟੇਨ ਤੋਂ ਮਾਲਿਆ ਅਤੇ ਨੀਰਵ ਮੋਦੀ ਦੀ ਜਲਦ ਹਵਾਲਗੀ ਦੀ ਕੀਤੀ ਮੰਗ
ਲੰਡਨ, 5 ਨਵੰਬਰ : ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਇਥੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਕਿੰਗਫਿਸ਼ਰ ਏਅਰਲਾਈਨਸ ਦੇ ਸਾਬਕ ਮੁਖੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਨੂੰ ਜਲਦ ਹਵਾਲਗੀ ਕੀਤੇ ਜਾਣ ਦੀ ਮੰਗ ਕੀਤੀ।
ਯੂਰੋਪ ਦੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਗੇੜ੍ਹ 'ਚ ਸ਼ਿੰ੍ਰਗਲਾ ਲੰਡਨ ਪਹੁੰਚੇ ਜਿਥੇ ਉਨ੍ਹਾਂ ਨੇ ਬ੍ਰਿਟੇਨ ਦੇ ਕਈ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪਟੇਲ ਅਤੇ ਦਖਣੀ ਏਸ਼ੀਆ ਮਾਮਲਿਆਂ ਨਾਲ ਸਬੰਧਤ ਵਿਦੇਸ਼ ਮੰਤਰੀ ਲਾਰਡ ਤਾਰਿਕ ਅਹਿਮਦ ਨਾਲ ਉਨ੍ਹਾਂ ਦੀ ਮੁਤਾਕਾਤ 'ਚ ਭਾਰਤੀ ਨਿਆ ਪ੍ਰਣਾਲੀ ਦਾ ਸਾਹਮਣਾ ਕਰਨ ਲਈ ਆਰਥਕ ਭਗੌੜਿਆਂ ਦੀ ਹਵਾਲਗੀ ਦਾ ਮੁੱਦਾ ਵੀ ਚੁੱਕਿਆ।
ਸ਼੍ਰਿੰਗਲਾ ਨੇ ਕਿਹਾ, ''ਅਸੀਂ ਵਿਜੇ ਮਾਲਿਆ ਦੀ ਜਲਦ ਤੋਂ ਜਲਦ ਹਵਾਲਗੀ 'ਚ ਅਪਣੀ ਦਿਲਚਸਪੀ ਦਾ ਜ਼ਿਕਰ ਕੀਤਾ ਜੋ ਇਕ ਆਰਥਕ ਅਪਰਾਥੀ ਹੈ ਅਤੇ ਬ੍ਰਿਟੇਨ 'ਚ ਜਿਸ ਦੀ ਹਵਾਲਗੀ ਦੀ ਸਾਰੀ ਪ੍ਰੀਕਿਰਿਆਵਾਂ ਪੂਰੀਆਂ ਕਰ ਲਈਆਂ ਗਈਆਂ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਛੇਤੀ ਭਾਰਤ ਪਰਤੇ।''
ਉਨ੍ਹਾਂ ਕਿਹਾ, ''ਨੀਰਵ ਮੋਦੀ ਦੀ ਵੀ ਹਵਾਲਗੀ ਜਲਦ ਹੋਵੇ। ਉਨ੍ਹਾਂ ਕਿਹਾ, ''ਮੈਂ ਲਾਰਡ ਅਹਿਮਦ ਅਤੇ ਗ੍ਰਹਿ ਮੰਤਰੀ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਅਤੇ ਦੋਨਾਂ ਨੇ ਸਾਡੀ ਤਰਜੀਹੀ ਅਤੇ ਭਾਵਨਾਵਾਂ 'ਤੇ ਧਿਆਨ ਦਿਤਾ।'' (ਪੀਟੀਆਈ)